Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਪ੍ਰਸ਼ਾਸਨਿਕ ਅਧਿਕਾਰੀ ਪਿੰਡਾਂ ਵਿੱਚ ਆਇਆ ਕਰਨਗੇ ਤੇ ਮੌਕੇ 'ਤੇ ਹੀ ਮਸਲੇ ਦਾ ਹੱਲ ਹੋਇਆ ਕਰੇਗਾ। ਉਨ੍ਹਾਂ ਕਿਹਾ ਹੈ ਕਿ ਸਰਕਾਰ ਲੋਕਾਂ ਦੀ ਹੈ ਤੇ ਲੋਕਾਂ ਵਾਂਗ ਹੀ ਸਰਕਾਰ ਚਲਾ ਰਹੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਸਮੱਸਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤੇ ਸਾਰੇ ਮਸਲੇ ਹੱਲ ਕਰਾਂਗੇ।


ਸੀਐਮ ਭਗਵੰਤ ਮਾਨ ਦੇ ਟਵਿਟਰ ਹੈਂਡਲ ਤੋਂ ਕਿਹਾ ਗਿਆ ਹੈ ਕਿ ਸਰਕਾਰ ਲੋਕਾਂ ਦੀ ਹੈ, ਲੋਕਾਂ ਵਾਂਗ ਹੀ ਸਰਕਾਰ ਚਲਾ ਰਹੇ ਹਾਂ…ਲੋਕਾਂ ਦੀ ਹਰ ਸਮੱਸਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ…ਸਾਰੇ ਮਸਲੇ ਹੱਲ ਕਰਾਂਗੇ…ਹੁਣ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਪਿੰਡਾਂ ‘ਚ ਆਇਆ ਕਰਨਗੇ ਤੇ ਮੌਕੇ ‘ਤੇ ਹੀ ਮਸਲੇ ਦਾ ਹੱਲ ਹੋਇਆ ਕਰੇਗਾ…।


 






ਸੀਐਮ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੇ ਵਰਗੇ ਹਾਂ ਤੁਹਾਡੇ ‘ਚੋਂ ਹੀ ਨਿਕਲੇ ਹਾਂ। ਸਾਰੀਆਂ ਸਮੱਸਿਆਵਾਂ ਦਾ ਪਤਾ ਹੈ, ਕਿੱਥੇ ਕੀ ਕਰਨਾ ਹੈ। ਬੱਸ ਸਾਥ ਦਿਓ ਤੇ ਥੋੜ੍ਹਾ ਸਮਾਂ ਦਿਓ। ਸਭ ਕੁਝ ਠੀਕ ਕਰਾਂਗੇ। ਪਿਛਲੇ ਸਾਲਾਂ ਦੀ ਉਲਝਾਈ ਤਾਣੀ ਨੂੰ ਬਿਲਕੁੱਲ ਦਰੁਸਤ ਕਰਕੇ ਦੇਵਾਂਗੇ। ਆਪਣੇ ਪੰਜਾਬ ਨੂੰ ਹੱਸਦਾ-ਵੱਸਦਾ ਨੱਚਦਾ-ਟੱਪਦਾ ਰੰਗਲਾ ਪੰਜਾਬ ਬਣਾਵਾਂਗੇ।