ਪੰਜਾਬ ਦੇ ਖੰਨਾ ਸ਼ਹਿਰ ਤੋਂ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਖੰਨਾ ਦੇ ਬੀਜਾ ਵਿੱਖੇ ਇਕ ਧਾਗਾ ਫੈਕਟਰੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਡੇਢ ਦਰਜਨ ਫੈਕਟਰੀ ਮੁਲਾਜਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ, ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕੀ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਟਿੱਪਰ ਰਿਹਾ । ਇਹ ਤੇਜ਼ ਰਫਤਾਰ ਵਾਲਾ ਟਿੱਪਰ ਚੌਂਕ ਵਿੱਚ ਆ ਰਹੀ ਧਾਗਾ ਫੈਕਟਰੀ ਦੀ ਬੱਸ ਨਾਲ ਟਕਰਾ ਗਿਆ । ਜਿਸ ਕਰਕੇ ਬੱਸ ਪਲਟ ਗਈ।
ਬੱਸ ਵਿੱਚ 20 ਤੋਂ 25 ਮੁਲਾਜਮ ਸਵਾਰ ਦੱਸੇ ਜਾ ਰਹੇ ਹਨ, ਹਾਦਸੇ ਸਮੇ ਦੋਨਾਂ ਵਾਹਨਾਂ ਦੀ ਰਫ਼ਤਾਰ ਤੇਜ ਦੱਸੀ ਜਾ ਰਹੀ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਾਰੀਆਂ ਨੇ ਦੱਸਿਆ ਕਿ ਫੱਟੜ ਹੋਏ ਫੈਕਟਰੀ ਮੁਲਾਜਮ ਨੂੰ ਖੰਨਾ ਦੇ ਸਿਵਲ ਹਸਤਾਲ ਚ ਐਂਬੂਲੈਂਸ ਰਾਹੀਂ ਭੇਜ ਦਿੱਤਾ ਹੈ ਬਾਕੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।