ਚੰਡੀਗੜ੍ਹ: ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਦੇ ਅਸਤੀਫ਼ਾ 'ਤੇ ਸਸਪੈਂਸ ਬਣ ਗਿਆ ਹੈ।ਸਵੇਰ ਤੋਂ ਦਿਓਲ ਦੇ ਅਸਤੀਫ਼ਾ ਦੀਆਂ ਖ਼ਬਰਾਂ ਆ ਰਹੀਆਂ ਸੀ।ਇੱਥੋਂ ਤੱਕ ਕਿ ਬਹੁਤ ਸਾਰੇ ਕੈਬਿਨੇਟ ਮੰਤਰੀ ਤੱਕ ਨੇ ਵੀ ਇਹ ਕਹਿ ਦਿੱਤਾ ਸੀ ਕਿ AG ਨੇ ਅਸਤੀਫ਼ਾ ਦੇ ਦਿੱਤਾ ਹੈ।ਪਰ ਸ਼ਾਮ ਹੁੰਦੇ ਤੱਕ AG ਦਿਓਲ ਦੇ ਅਸਤੀਫ਼ੇ 'ਤੇ ਸਸਪੈਂਸ ਬਣ ਗਿਆ ਹੈ।




ਪਰ ਏਬੀਪੀ ਸਾਂਝਾ ਨਾਲ ਹੋਈ ਗੱਲਬਾਤ 'ਚ ਦਿਓਲ ਨੇ ਕਿਹਾ, "ਮੈਂ ਮੁੱਖ ਮੰਤਰੀ ਚੰਨੀ ਨੂੰ ਮਿਲਿਆ ਜ਼ਰੂਰ ਹਾਂ ਪਰ ਅਸਤੀਫਾ ਨਹੀਂ ਦਿੱਤਾ।ਪਾਰਟੀ ਵੱਲੋਂ ਸਰਕਾਰ 'ਤੇ ਮੈਂਨੂੰ ਹਟਾਉਣ ਲਈ ਕਾਫੀ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈ, ਪਰ ਮੁੱਖ ਮੰਤਰੀ ਨੇ ਇਸ ਬਾਬਤ ਕੋਈ ਫੈਸਲਾ ਨਹੀਂ ਲਿਆ ਅਤੇ ਨਾ ਮੈਂਨੂੰ ਅਸਤੀਫਾ ਦੇਣ ਨੂੰ ਨਹੀਂ ਕਿਹਾ।"


ਪਿਛਲੇ ਮਹੀਨੇ ਚੰਨੀ ਸਰਕਾਰ ਨੇ ਦਿਓਲ ਨੂੰ ਏਜੀ ਲਾਇਆ ਸੀ। ਇਸ ਮਗਰੋਂ ਹੀ ਵਿਵਾਦ ਖੜ੍ਹਾ ਹੋ ਗਿਆ ਸੀ। ਨਵਜੋਤ ਸਿੱਧੂ ਨੇ ਇਸ ਦਾ ਵਿਰੋਧ ਕੀਤਾ ਸੀ। ਸਿੱਧੂ ਦੀ ਨਾਰਾਜ਼ਗੀ ਕਾਰਨ ਹੀ ਦਿਓਲ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ। 


ਦੱਸ ਦਈਏ ਕਿ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਵੀ ਸਿੱਧੂ ਪਾਰਟੀ ਦਫ਼ਤਰ ਨਹੀਂ ਆਉਂਦੇ। ਉਹ ਨਾ ਹੀ ਪਾਰਟੀ ਦੇ ਜਨਤਕ ਪ੍ਰੋਗਰਾਮਾਂ ਜਾਂ ਜਥੇਬੰਦਕ ਕੰਮਾਂ ਵਿੱਚ ਸ਼ਰੀਕ ਹੋ ਰਹੇ ਹਨ। ਸਿੱਧੂ ਸਿਰਫ਼ ਆਲ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਏ ਸੀ।


ਸਿੱਧੂ ਨੇ ਇਤਰਾਜ਼ ਜਤਾਇਆ ਸੀ ਕਿ ਉਨ੍ਹਾਂ ਦੀ ਸਲਾਹ ਬਗੈਰ ਹੀ ਮੁੱਖ ਮੰਤਰੀ ਚੰਨੀ ਨੇ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ। ਇਨ੍ਹਾਂ ਅਧਿਕਾਰੀਆਂ ਉੱਪਰ ਸਵਾਲ ਉੱਠ ਰਹੇ ਹਨ। ਇਸ ਕਰਕੇ ਸਰਕਾਰ ਤੇ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ।


 


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ