ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਜਿੱਤ ਹੋ ਗਈ ਹੈ।ਪੰਜਾਬ ਕੈਬਨਿਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।ਮੁੱਖ ਮੰਤਰੀ ਚੰਨੀ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਚੰਨੀ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਨਵੇਂ ਡੀਜੀਪੀ ਲਈ ਵੀ ਪੈਨਲ ਭੇਜਿਆ ਹੋਇਆ ਹੈ ਅਤੇ UPSC ਵੱਲੋਂ ਜਵਾਬ ਆਉਂਦੇ ਹੀ ਨਵਾਂ ਡੀਜੀਪੀ ਵੀ ਲਾਇਆ ਜਾਏਗਾ।
ਅੱਜ ਚੰਡੀਗੜ੍ਹ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।ਮਾਈਨਿੰਗ ਨੂੰ ਲੈ ਕੇ ਚੰਨੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।ਜ਼ਮੀਨ ਦਾ ਮਾਲਕ 3 ਫੁੱਟ ਤੱਕ ਰੇਤਾ ਕੱਢ ਸਕਦਾ।ਪੰਜਾਬ ਵਿੱਚ ਰੇਤਾ ਦਾ ਭਾਅ 5.50 ਰੁਪਏ ਫੁੱਟ ਤੈਅ ਕੀਤਾ ਗਿਆ ਹੈ।ਸਾਰੇ ਖਰਚੇ ਇਸ ਵਿੱਚ ਹੀ ਸ਼ਾਮਲ ਕੀਤੇ ਜਾਣਗੇ।
ਮੁੱਖ ਮੰਤਰੀ ਚੰਨੀ ਨੇ ਕਿਹਾ, "ਜੇ 5.50 ਰੁਪਏ ਤੋਂ ਵੱਧ ਰੇਤਾ ਵਿਕਿਆ ਤਾਂ ਮੈਂ ਜ਼ਿੰਮੇਦਾਰ।" ਕੱਲ੍ਹ ਤੋਂ ਪੰਜਾਬ ਦੇ ਦਰਿਆਵਾਂ 'ਤੇ ਸਾਢੇ ਪੰਜ ਰੁਪਏ ਦੀ ਹਿਸਾਬ ਨਾਲ ਰੇਤਾ ਵਿਕੇਗਾ।ਇਸ ਤੋਂ ਇਲਾਵਾ, ਸਰਕਾਰ ਨੇ ਐਲਾਨ ਕੀਤਾ ਹੈ ਕਿ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ।
ਆਪਣੇ ਖੇਤ ਵਿੱਚੋਂ ਤਿੰਨ ਫੁੱਟ ਤੱਕ ਮਿੱਟੀ ਕੱਢਵਾਉਣ 'ਤੇ ਕੋਈ ਰੋਲਟੀ ਨਹੀਂ ਮਿਲੇਗੀ।ਇਸ ਦੇ ਨਾਲ ਹੀ ਇੱਟਾਂ ਦੇ ਭੱਟਠੇ ਮਾਈਨਿੰਗ ਪੌਲਸੀ ਤੋਂ ਬਾਹਰ ਕੀਤੇ ਗਏ ਹਨ। ਦੋਵਾਂ ਦੇ ਕੰਮ ਵਿੱਚ ਸਰਕਾਰ ਦਾ ਕੋਈ ਵਿਭਾਗ ਰਾਇਲਟੀ ਨਹੀਂ ਲਵੇਗਾ। ਪੰਜਾਬ ਇੰਸਟੀਚਿਊਸ਼ਨਲ ਟੈਕਸ 2012 ਤੋਂ ਮੁਆਫ਼ ਕੀਤਾ ਗਿਆ ਹੈ ਅਤੇ ਹੁਣ ਇਹ ਟੈਕਸ ਨਹੀਂ ਲੱਗੇਗਾ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ