Punjab and Chandigarh Weather: ਪੰਜਾਬ ਅਤੇ ਚੰਡੀਗੜ੍ਹ 'ਚ ਸਵੇਰੇ-ਸ਼ਾਮ ਦੀ ਠੰਢ ਦੇ ਨਾਲ-ਨਾਲ  ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਹਾਲਾਂਕਿ, ਪਰਾਲੀ ਸਾੜਨ ਦੀਆਂ ਘਟਨਾਵਾਂ ਕਰਕੇ ਹਵਾ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ।


ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ AQI ਪੱਧਰ ਵਧਿਆ ਹੈ। ਹਾਲਾਂਕਿ, ਚੰਡੀਗੜ੍ਹ ਦਾ AQI ਪੰਜਾਬ ਦੇ ਸਾਰੇ ਸ਼ਹਿਰਾਂ ਨਾਲੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਇਹ 200 ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਅਨੁਸਾਰ 28 ਤਰੀਕ ਤੋਂ ਬਾਅਦ ਮੌਸਮ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਠੰਢ ਵੀ ਵਧੇਗੀ।



ਜੇਕਰ ਪੰਜਾਬ ਅਤੇ ਚੰਡੀਗੜ੍ਹ ਦੇ AQI ਪੱਧਰ ਦੀ ਗੱਲ ਕਰੀਏ ਤਾਂ ਰਾਜਧਾਨੀ ਦੀ ਹਾਲਤ ਖਰਾਬ ਹੈ। ਸਵੇਰੇ ਪੰਜ ਵਜੇ ਇੱਥੇ 200 ਤੋਂ ਵੱਧ AQI ਦਰਜ ਕੀਤਾ ਗਿਆ ਹੈ। AQI ਮੁੱਖ ਤੌਰ 'ਤੇ ਚੰਡੀਗੜ੍ਹ ਵਿੱਚ ਤਿੰਨ ਥਾਵਾਂ 'ਤੇ ਮਾਪਿਆ ਜਾਂਦਾ ਹੈ। ਇਸ ਦੌਰਾਨ ਸੈਕਟਰ 22 ਦਾ AQI 216, ਸੈਕਟਰ 25 ਦਾ AQI 195 ਅਤੇ ਸੈਕਟਰ 29 ਦਾ AQI ਰਿਕਾਰਡ ਕੀਤਾ ਗਿਆ। ਜਦੋਂ ਕਿ ਪੰਜਾਬ ਵਿੱਚ ਪਟਿਆਲਾ ਨੂੰ ਛੱਡ ਕੇ ਕਿਸੇ ਵੀ ਥਾਂ ਦਾ AQI ਪੱਧਰ 209 ਤੋਂ ਵੱਧ ਨਹੀਂ ਹੈ।


ਬਠਿੰਡਾ ਦਾ AQI 87, ਜਲੰਧਰ ਦਾ AQI 153, ਖੰਨਾ ਦਾ AQI 146, ਲੁਧਿਆਣਾ ਦਾ AQI 179, ਮੰਡੀ ਗੋਬਿੰਦਗੜ੍ਹ ਦਾ AQI 187 ਅਤੇ ਰੂਪਨਗਰ ਦਾ AQI 157 ਦਰਜ ਕੀਤਾ ਗਿਆ ਹੈ। ਮੌਸਮ ਮਾਹਿਰਾਂ ਅਨੁਸਾਰ ਚੰਡੀਗੜ੍ਹ ਦੇ ਹਵਾ ਪ੍ਰਦੂਸ਼ਣ ਦਾ ਕਾਰਨ ਸ਼ਹਿਰ ਦੇ ਇੱਕ ਪਾਸੇ ਪੰਜਾਬ ਅਤੇ ਦੂਜੇ ਪਾਸੇ ਹਰਿਆਣਾ ਹੈ। ਅਜਿਹੇ 'ਚ ਜੇਕਰ ਕਿਤੇ ਵੀ ਪਰਾਲੀ ਸਾੜ ਜਾਂਦੀ ਹੈ ਤਾਂ ਇਸ ਦਾ ਅਸਰ ਚੰਡੀਗੜ੍ਹ 'ਤੇ ਪੈਂਦਾ ਹੈ।



ਵਰਤੋ ਆਹ ਸਾਵਧਾਨੀਆਂ


ਘਰ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਮਾਸਕ ਜਾਂ ਸਕਾਰਫ਼ ਨਾਲ ਚੰਗੀ ਤਰ੍ਹਾਂ ਢੱਕੋ।


N-95 ਮਾਸਕ ਦੀ ਵਰਤੋਂ ਕਰੋ, ਜੇਕਰ ਇਹ ਉਪਲਬਧ ਨਹੀਂ ਹੈ ਤਾਂ ਰੁਮਾਲ ਗਿੱਲਾ ਕਰਕੇ ਪ੍ਰਦੂਸ਼ਿਤ ਜਗ੍ਹਾ 'ਤੇ ਜਾਣ ਤੋਂ ਪਹਿਲਾਂ ਨੱਕ 'ਤੇ ਰੱਖੋ।


ਸਰਦੀਆਂ ਵਿੱਚ ਖੁਰਾਕ ਵਿੱਚ ਜ਼ਰੂਰੀ ਬਦਲਾਅ ਕਰੋ। 


ਜੇਕਰ ਤੁਸੀਂ ਅਸਥਮਾ ਤੋਂ ਪੀੜਤ ਹੋ ਤਾਂ ਆਪਣੇ ਨਾਲ ਇਨਹੇਲਰ ਜ਼ਰੂਰ ਰੱਖੋ।


ਵਰਕਆਊਟ ਕਰਨ ਤੋਂ ਪਹਿਲਾਂ ਘੱਟੋ-ਘੱਟ ਦਸ ਤੋਂ 15 ਮਿੰਟਾਂ ਲਈ ਵਾਰਮਆਊਟ ਕਰੋ।


ਇਹ ਵੀ ਪੜ੍ਹੋ: ਦੁੱਧ 'ਚ ਮਿਲਾ ਕੇ ਪੀਓ ਆਹ 5 ਚੀਜ਼ਾਂ, ਇੱਕ ਹਫਤੇ 'ਚ ਦੂਰ ਹੋਵੇਗੀ ਕਮਜ਼ੋਰੀ


ਚੰਡੀਗੜ੍ਹ ਸਣੇ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ


ਚੰਡੀਗੜ੍ਹ - ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20.0 ਤੋਂ 33.0 ਡਿਗਰੀ ਦੇ ਵਿਚਕਾਰ ਰਹੇਗਾ।


ਅੰਮ੍ਰਿਤਸਰ - ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 19.0 ਤੋਂ 32.0 ਡਿਗਰੀ ਦੇ ਵਿਚਕਾਰ ਰਹੇਗਾ।


ਜਲੰਧਰ - ਮੰਗਲਵਾਰ ਸ਼ਾਮ ਨੂੰ ਤਾਪਮਾਨ 31.6 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 19 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।


ਪਟਿਆਲਾ - ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 19 ਡਿਗਰੀ ਤੋਂ 32 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।


ਮੋਹਾਲੀ - ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 33.5 ਡਿਗਰੀ ਦਰਜ ਕੀਤਾ ਗਿਆ। ਬੱਦਲਵਾਈ ਰਹੇਗੀ। ਅੱਜ ਤਾਪਮਾਨ 19 ਡਿਗਰੀ ਤੋਂ 34 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।


ਲੁਧਿਆਣਾ - ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਦਰਜ ਕੀਤਾ ਗਿਆ। ਅੱਜ ਬੱਦਲ ਛਾਏ ਰਹਿਣਗੇ। ਤਾਪਮਾਨ 19 ਤੋਂ 33 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ।


ਇਹ ਵੀ ਪੜ੍ਹੋ: Brics Summit: ਪੀਐਮ ਮੋਦੀ-ਜਿਨਪਿੰਗ ਵਿਚਾਲੇ ਮੁਲਾਕਾਤ ਅੱਜ, ਦੋਵਾਂ ਦੇਸ਼ਾਂ ਵਿਚਾਲੇ 5 ਸਾਲ ਬਾਅਦ ਹੋਵੇਗੀ ਦੁਵੱਲੀ ਮੀਟਿੰਗ