ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਬਣਨ 'ਤੇ ਸਾਰੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਏਗਾ। ਇਸ ਤੋਂ ਇਲਾਵਾ ਕਿਸੇ ਵੀ ਅਧਿਆਪਕ ਤੋਂ ਬੀਐਲਓ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਵੀ ਡਿਊਟੀ ਨਹੀਂ ਕਰਵਾਈ ਜਾਵੇਗੀ।


ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜੋ ਸੁਧਾਰ ਹੋਏ, ਉਹ ਟੀਚਰਾਂ ਨੇ ਕੀਤੇ, ਅਸੀਂ ਸਿਰਫ ਮਾਹੌਲ ਦਿੱਤਾ ਹੈ। ਪੰਜਾਬ ਅੰਦਰ ਵੀ ਮਾਹੌਲ ਬਦਲਾਂਗੇ, ਟੀਚਰਾਂ ਨਾਲ ਮਿਲ ਕੇ ਕੰਮ ਕਰਾਂਗੇ। ਮਸੌਦਾ ਤਿਆਰ ਕੀਤਾ ਜਾ ਰਿਹਾ ਹੈ। ਜਿਹੜੇ ਟੀਚਰ ਕੱਚੇ ਹਨ, ਜਿਨਾਂ ਨੂੰ 18 ਸਾਲ ਕੰਮ ਕਰਨ ਤੋਂ ਬਾਅਦ 10000 ਰੁਪਏ ਮਿਲ ਰਹੇ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ ਭਾਵੇਂ ਠੇਕੇ ਤੇ ਹੋਣ ਜਾਂ ਆਊਟਸਾਰਸਿੰਗ 'ਤੇ ਹੋਣ। 


 


ਕੇਜਰੀਵਾਲ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਟੀਚਰਾਂ ਵੱਲੋਂ ਖੁਦਕੁਸ਼ੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਸਰਕਾਰ ਵੱਲੋਂ ਟੀਚਰਾਂ 'ਤੇ ਲਾਠੀਚਾਰਜ ਕੀਤਾ ਗਿਆ ਸੀ ਤਾਂ ਕੈਪਟਨ ਨੇ ਕਿਹਾ ਕਿ ਟੀਚਰਾਂ ਦਾ ਅਜਿਹਾ ਹਾਲ ਹੋਵੇਗਾ ਤਾਂ ਬੱਚਿਆਂ ਦਾ ਕੀ ਹਾਲ ਹੋਵੇਗਾ ਪਰ ਕੈਪਟਨ ਸਰਕਾਰ ਨੇ ਉਹੀ ਹਾਲ ਟੀਚਰਾਂ ਦਾ ਰੱਖਿਆ। 


ਉਨ੍ਹਾਂ ਕਿਹਾ ਕਿ ਪਿਛਲੇ ਇੱਕ-ਡੇਢ ਮਹੀਨੇ ਤੋਂ ਪੰਜਾਬ ਵਿੱਚੋਂ ਟੀਚਰ ਮਿਲਣ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ। 24 ਲੱਖ ਬੱਚਿਆਂ ਦਾ ਭਵਿੱਖ ਅੰਧਕਾਰ ਵਿੱਚ ਹੈ। ਪੜ੍ਹਾਈ ਦੇ ਨਾਮ 'ਤੇ ਕੁਝ ਵੀ ਨਹੀਂ। ਕਈ ਸਕੂਲਾਂ ਵਿੱਚ ਕੋਈ ਵੀ ਟੀਚਰ ਨਹੀਂ ਹੈ। ਸਿਰਫ ਕਲੀ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਸਮਾਰਟ ਸਕੂਲ ਹੈ। 



ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਟੀਚਰ ਮਿਲੇ ਸੀ। ਟੀਚਰਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਹਾਡੇ ਕੋਲ ਤਾਂ ਦਿੱਲੀ ਦਾ ਸਫਲ ਐਜੂਕੇਸ਼ਨ ਸਿਸਟਮ ਹੈ, ਉਸ ਦਾ ਰੋਡਮੈਪ ਦੱਸੋ। ਪੰਚਾਇਤਾਂ ਨੇ ਸਕੂਲਾਂ ਨੂੰ ਜਿੰਦੇ ਲਾਏ ਹਨ। ਦਿੱਲੀ ਵਿੱਚ ਐਜੂਕੇਸ਼ਨ ਸਿਸਟਮ ਬੁਰੀ ਤਰ੍ਹਾਂ ਡੈਮੇਜ਼ ਹੋਇਆ ਪਿਆ ਸੀ, ਉਸ ਨੂੰ ਵੀ ਠੀਕ ਕੀਤਾ।


 


ਉਨ੍ਹਾਂ ਕਿਹਾ ਕਿ ਦਿੱਲੀ ਦੇ ਸਕੂਲਾਂ ਦਾ ਵੀ 2015 ਵਿੱਚ ਬੁਰਾ ਹਾਲ ਸੀ ਪਰ ਹੁਣ ਦਿੱਲੀ ਵਿੱਚ ਸੱਤ ਸਾਲਾਂ ਦੌਰਾਨ ਸ਼ਾਨਦਾਰ ਕੰਮ ਹੋਇਆ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਫ ਸਾਨੂੰ ਹੀ ਸਿਸਟਮ ਠੀਕ ਕਰਨਾ ਆਉਂਦਾ ਹੈ। ਕਾਂਗਰਸ ਤੇ ਭਾਜਪਾ ਸ਼ਾਸ਼ਤ ਸੂਬਿਆਂ 'ਚ ਸਿੱਖਿਆ ਦਾ ਹਾਲ ਠੀਕ ਨਹੀਂ ਹੋਇਆ। 



ਉਨ੍ਹਾਂ ਕਿਹਾ ਮੈਂ ਅੱਜ ਸਾਰੇ ਟੀਚਰਾਂ, ਭਾਵੇਂ ਕੱਚੇ ਜਾਂ ਪੱਕੇ, ਸਕੂਲਾਂ ਤੇ ਕਾਲਜਾਂ ਦੇ ਹੋਣ, ਨੂੰ ਸੱਦਾ ਦਿੱਤਾ ਹੈ ਕਿ ਸਾਰੇ ਪੰਜਾਬ ਨਿਰਮਾਣ ਦੀ ਮੁਹਿੰਮ ਵਿੱਚ ਸ਼ਾਮਲ ਹੋਣ। ਟੀਚਰਾਂ ਨੂੰ ਅੱਠ ਗਾਰੰਟੀਆਂ ਦਿੱਤੀਆਂ ਹਨ। 


ਇਹ ਵੀ ਪੜ੍ਹੋ: Gallantry Awards 2021: ਕਮਾਂਡਿੰਗ ਅਫਸਰ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ 'ਮਹਾਵੀਰ ਚੱਕਰ', 5 ਜਵਾਨਾਂ ਨੂੰ 'ਵੀਰ ਚੱਕਰ'


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904