Gallantry Awards 2021: ਅੱਜ ਰਾਸ਼ਟਰਪਤੀ ਭਵਨ ਵਿੱਚ ਰੱਖਿਆ ਸਮਾਰੋਹ ਵਿੱਚ ਜਾਂਬਾਜ ਜਵਾਨਾਂ ਨੂੰ ਬਹਾਦਰੀ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗਲਵਾਨ ਘਾਟੀ ਦੀ ਹਿੰਸਾ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਨੂੰ ਬਹਾਦਰੀ ਦੇ ਮੈਡਲ ਪ੍ਰਦਾਨ ਕੀਤੇ। ਇਸ ਦੌਰਾਨ ਲੱਦਾਖ ਦੀ ਗਲਵਾਨ ਵੈਲੀ ਵਿੱਚ ਅਪਰੇਸ਼ਨ ਸਨੋ ਲੀਪਰਡ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੀ ਮਾਂ ਤੇ ਪਤਨੀ ਨੂੰ ਇਹ ਪੁਰਸਕਾਰ ਦਿੱਤਾ।


ਸਮਾਗਮ ਵਿੱਚ 4 ਪੈਰਾ ਸਪੈਸ਼ਲ ਫੋਰਸਿਜ਼ ਦੇ ਸੂਬੇਦਾਰ ਸੰਜੀਵ ਕੁਮਾਰ ਨੂੰ ਜੰਮੂ ਤੇ ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਇੱਕ ਅੱਤਵਾਦੀ ਨੂੰ ਮਾਰਨ ਤੇ ਦੋ ਹੋਰਾਂ ਨੂੰ ਜ਼ਖਮੀ ਕਰਨ ਲਈ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪਤਨੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ।






ਸਾਰਜੈਂਟ ਕੇ. ਪਲਾਨੀ ਨੂੰ ਆਪਰੇਸ਼ਨ ਸਨੋ ਲੀਪਰਡ ਦੇ ਤਹਿਤ ਪਿਛਲੇ ਸਾਲ ਜੂਨ ਵਿੱਚ ਗਲਵਾਨ ਘਾਟੀ ਵਿੱਚ ਚੀਨੀ ਫੌਜ ਦੁਆਰਾ ਕੀਤੇ ਗਏ ਘਿਨਾਉਣੇ ਹਮਲੇ ਦੇ ਵਿਰੁੱਧ ਉਨ੍ਹਾਂ ਦੀ ਬਹਾਦਰੀ ਭਰੀ ਕਾਰਵਾਈ ਲਈ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੀ ਪਤਨੀ ਨੂੰ ਇਹ ਪੁਰਸਕਾਰ ਦਿੱਤਾ।


ਦੱਸ ਦਈਏ ਕਿ ਮਹਾਂਵੀਰ ਚੱਕਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ। ਉਨ੍ਹਾਂ ਦੇ ਨਾਲ ਗਲਵਾਨ ਘਾਟੀ 'ਚ ਆਪ੍ਰੇਸ਼ਨ ਸਨੋ-ਲੀਪਰਡ ਦੌਰਾਨ ਚੀਨੀ ਫੌਜ ਨਾਲ ਹਿੰਸਕ ਝੜਪ 'ਚ ਸ਼ਹੀਦ ਹੋਏ ਪੰਜ ਹੋਰ ਸੈਨਿਕਾਂ ਨੂੰ ਵੀਰ ਚੱਕਰ ਦਿੱਤਾ ਗਿਆ। ਸੋਮਵਾਰ ਨੂੰ ਹੋਏ ਸਮਾਰੋਹ ਵਿੱਚ ਵਿੰਗ ਕਮਾਂਡਰ (ਹੁਣ ਗਰੁੱਪ ਕੈਪਟਨ) ਅਭਿਨੰਦਨ ਤੇ ਹੋਰ ਬਹਾਦਰ ਸੈਨਿਕਾਂ ਨੂੰ ਬਹਾਦਰੀ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।


5 ਸਿਪਾਹੀਆਂ ਨੂੰ 'ਵੀਰ ਚੱਕਰ'




  • ਨਾਇਬ ਸੂਬੇਦਾਰ ਨੂਦੂਰਾਮ ਸੋਰੇਨ (16 ਬਿਹਾਰ)




  • ਸਾਰਜੈਂਟ ਕੇ. ਪਿਲਾਨੀ (81 ਫੀਲਡ ਰੈਜੀਮੈਂਟ)




  • ਨਾਇਕ ਦੀਪਕ ਕੁਮਾਰ (ਆਰਮੀ ਮੈਡੀਕਲ ਕੋਰ-16 ਬਿਹਾਰ)




  • ਸਿਪਾਹੀ ਗੁਰਤੇਜ ਸਿੰਘ (3 ਪੰਜਾਬ)




  • ਹੌਲਦਾਰ ਤੇਜੇਂਦਰ ਸਿੰਘ (3 ਮੀਡੀਅਮ ਰੈਜੀਮੈਂਟ)




ਇਹ ਵੀ ਪੜ੍ਹੋ: Gold-Silver Prices: ਵਿਆਹ ਦੇ ਸੀਜ਼ਨ 'ਚ ਸੋਨੇ ਦੀਆਂ ਕੀਮਤਾਂ ਡਿੱਗੀਆਂ, ਚਾਂਦੀ ਹੋਈ ਮਹਿੰਗੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904