Punjab Election 2022: ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦਰਅਸਲ, ਦੂਜੀ ਸੂਚੀ ਵਿੱਚ ਕੁੱਲ 23 ਉਮੀਦਵਾਰਾਂ ਦੀਆਂ ਟਿਕਟਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 15 ਜਨਵਰੀ ਨੂੰ ਪਾਰਟੀ ਨੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸੀਟਾਂ ਦਾ ਵੀ ਐਲਾਨ ਕੀਤਾ ਗਿਆ। ਇਸ ਨਾਲ ਪਾਰਟੀ ਨੇ ਹੁਣ ਤੱਕ 117 ਮੈਂਬਰੀ ਪੰਜਾਬ ਵਿਧਾਨ ਸਭਾ ਲਈ ਕੁੱਲ 109 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਮੰਨੀ ਜਾਂਦੀ ਪਟਿਆਲਾ (ਸ਼ਹਿਰੀ) ਸੀਟ ਸਮੇਤ ਅੱਠ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ।


ਕਾਂਗਰਸ ਵੱਲੋਂ ਜਾਰੀ ਦੂਜੀ ਸੂਚੀ ਵਿੱਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਭਤੀਜੇ ਸਮਿਤ ਸਿੰਘ ਨੂੰ ਅਮਰਗੜ੍ਹ ਤੋਂ ਟਿਕਟ ਦਿੱਤੀ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਮੁਕਤਸਰ ਤੋਂ ਚੋਣ ਲੜਨਗੇ, ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੂੰ ਬਟਾਲਾ ਸੀਟ ਤੋਂ ਮੁੜ ਉਮੀਦਵਾਰ ਬਣਾਇਆ ਗਿਆ ਹੈ ਤੇ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਮਹਿਲ ਕਲਾਂ (ਰਾਖਵੀਂ) ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।


ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਆਸ਼ੂ ਬੰਗੜ ਨੂੰ ਫਿਰੋਜ਼ਪੁਰ ਦਿਹਾਤੀ ਸੀਟ ਤੋਂ ਟਿਕਟ ਦਿੱਤੀ ਗਈ ਹੈ। ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਰਾਜਾ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ।


ਦੇਖੋ ਦੂਜੀ ਲਿਸਟ 'ਚ ਕਿਸ ਨੂੰ ਕਿੱਥੋਂ ਮਿਲੀ ਟਿਕਟ-



  1. ਬੋਹਾ (SC) ਤੋਂ ਜੋਗਿੰਦਰ ਪਾਲ

  2. ਬਟਾਲਾ ਤੋਂ ਅਸ਼ਵਨੀ ਸੇਖੜੀ

  3. ਰਮਨਜੀਤ ਸਿੰਘ ਸਿੱਕੀ ਨੂੰ ਖਡੂਰ ਸਾਹਿਬ

  4. ਨਵਜੋਤ ਸਿੰਘ ਦਹੀਆ ਨਕੋਦਰ ਤੋਂ

  5. ਬੰਗਾ (SC) ਸੀਟ ਤੋਂ ਤਰਲੋਚਨ ਸਿੰਘ ਸੂੰਡ

  6. ਵਿਜੇ ਸ਼ਰਮਾ ਟਿੰਕੂ ਖਰੜ ਤੋਂ

  7. ਸਮਰਾਲਾ ਤੋਂ ਰਾਜਾ ਗਿੱਲ

  8. ਵਿਕਰਮ ਬਾਜਵਾ ਨੂੰ ਸਾਹਨੇਵਾਲ

  9. ਗਿੱਲ (ਐਸਸੀ) ਤੋਂ ਕੁਲਦੀਪ ਸਿੰਘ ਵੈਦ

  10. ਜਗਤਾਰ ਸਿੰਘ ਜੱਗਾ ਹਿੱਸੋਵਾਲ ਜਗਰਾਉਂ (ਐਸਸੀ) ਤੋਂ

  11. ਆਸ਼ੂ ਬੰਗੜ ਫ਼ਿਰੋਜ਼ਪੁਰ ਦੇਹਤ (SC) ਤੋਂ

  12. ਗੁਰੂ ਹਰ ਸਾਹੀ ਤੋਂ ਵਿਜੇ ਕਾਲੜਾ

  13. ਫਾਜ਼ਿਲਕਾ ਤੋਂ ਦਵਿੰਦਰਾ ਗੁਬਾਈਆ

  14. ਮੁਕਤਸਰ ਤੋਂ ਕਰਨ ਕੌਰ ਬਰਾੜ

  15. ਕੋਟਕਪੂਰਾ ਤੋਂ ਅਜੈਪਾਲ ਸਿੰਘ ਸੰਧੂ

  16. ਜੈਤੂ ਤੋਂ ਦਰਸ਼ਨ ਸਿੰਘ (SC)

  17. ਬਿਕਰਮ ਸਿੰਘ ਮੋਫਰ ਤੋਂ ਸਰਦੂਲਗੜ੍ਹ

  18. ਦਿੜ੍ਹਬਾ (SC) ਤੋਂ ਅਜੈਬ ਸਿੰਘ ਰਟੌਲ

  19. ਜਸਵਿੰਦਰ ਸਿੰਘ ਧੀਮਾਨ ਸੁਨਾਮ ਤੋਂ

  20. ਮਹਿਲ ਕਲਾਂ (ਐਸਸੀ) ਤੋਂ ਹਰਚੰਦ ਕੌਰ

  21. ਅਮਰਗੜ੍ਹ ਤੋਂ ਸਮਿਤ ਸਿੰਘ

  22. ਡੇਰਾ ਬੱਸੀ ਤੋਂ ਦੀਪਇੰਦਰ ਸਿੰਘ ਢਿੱਲੋਂ

  23. ਸ਼ੁਤਰਾਣਾ (SC) ਤੋਂ ਦਰਬਾਰਾ ਸਿੰਘ



ਇਹ ਵੀ ਪੜ੍ਹੋ: Coronavirus in India: ਦੇਸ਼ ‘ਚ ਮੁੜ ਫੁੱਟਿਆ ਕੋਰੋਨਾ ਬੰਬ, ਪਿਛਲੇ 24 ਘੰਟਿਆਂ ‘ਚ 11.7 ਫੀਸਦੀ ਦਾ ਵਾਧਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904