Mohali News: ਪੰਜਾਬ 'ਚ ਬਣੇ ਜਾਅਲੀ ਐਸਸੀ ਸਰਟੀਫਿਕੇਟਾਂ ਨੂੰ ਰੱਦ ਕਰਵਾਉਣ ਲਈ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਵੱਲੋਂ ਮੋਹਾਲੀ 'ਚ ਭਲਾਈ ਵਿਭਾਗ ਦੇ ਦਫ਼ਤਰ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਜੋ ਲੋਕ ਜਨਰਲ ਜਾਤੀ ਤੋਂ ਹਨ ਪਰ ਦਲਿਤ ਭਾਈਚਾਰੇ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਕਰ ਰਹੇ ਹਨ ਤੇ ਸਰਕਾਰੀ ਫ਼ਾਇਦੇ ਲੈ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਅੱਜ ਇਸ ਮੁੱਦੇ 'ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਣੀ ਸੀ ਤੇ ਸੀਐਮ ਸੰਗਰੂਰ ਗਏ ਹੋਏ ਹਨ। ਇਸ ਲਈ ਉਨ੍ਹਾਂ ਦੇ ਓਐਸਡੀ ਨਵਰਾਜ ਬਰਾੜ ਨੇ ਮੀਟਿੰਗ ਕੀਤੀ ਸੀ ਪਰ ਇਸ ਮੀਟਿੰਗ ਦਾ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ ਤੇ ਮੋਰਚੇ ਦੇ ਲੋਕ ਨਾਰਾਜ਼ ਹੋ ਕੇ ਉੱਥੋਂ ਬਾਹਰ ਆ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 12 ਜੂਨ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਪੰਜਾਬ ਅੰਦਰ ਬਣੇ ਜਾਅਲੀ ਸਰਟੀਫਿਕੇਟਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਮਕਦੀਆਂ ਜਾਂਚਾਂ ਨੂੰ ਨਤੀਜੇ ਤੱਕ ਪਹੁੰਚਾਉਣ ਲਈ, ਜਾਅਲੀ ਸਰਟੀਫ਼ਿਕੇਟ ਬਣਾਉਣ ਵਾਲੇ ਕਥਿਤ ਦੋਸ਼ੀਆਂ ਦੀ ਮਦਦ ਕਰਨ ਵਾਲੇ ਭਲਾਈ ਵਿਭਾਗ ਦੇ ਅਫਸਰਾਂ ਤੇ ਕਥਿਤ ਦੋਸ਼ੀ ਜੋ ਵਿਭਾਗੀ ਅਫਸਰਾਂ ਦੀ ਮਦਦ ਨਾਲ ਵਿਦੇਸ਼ ਭੱਜਣ ਦੀ ਤਾਕ ਵਿੱਚ ਹਨ, ਦੇ ਖਿਲਾਫ ਪੰਜਾਬ ਦੀਆਂ ਸਮੂਹ ਦਲਿਤ ਜਥੇਬੰਦੀਆ ਵੱਲੋਂ ਡਾਇਰੈਕਟਰ ਸਮਾਜਿਕ ਨਿਆਂ ਅਧਿਆਕਰਤਾ ਤੇ ਘੱਟ ਗਿਣਤੀਆਂ ਭਲਾਈ ਵਿਭਾਗ ਦੇ ਮੋਹਾਲੀ ਸਥਿਤ ਦਫਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਗਾਇਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਣ ਦੇ 75 ਸਾਲ ਦੇ ਬਾਅਦ ਵੀ ਅੱਜ ਦਲਿਤ ਸਮਾਜ ਓਹਨਾ ਹੀ ਤੰਗੀਆਂ ਮੁਸ਼ਕਲਾਂ ਤੇ ਜਾਤੀ ਵਿਤਕਰਿਆਂ ਦਾ ਸ਼ਿਕਾਰ ਹੋ ਰਿਹਾ ਹੈ , ਜਿਨ੍ਹਾਂ ਕਰਕੇ ਸਾਡੇ ਗੁਰੂਆਂ, ਰਹਿਬਰਾਂ ਨੇ ਕੁਰਬਾਨੀਆਂ ਕੀਤੀਆਂ ਸਨ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਚਲਾਕ ਅਤੇ ਗੈਰ ਐਸਸੀ ਲੋਕਾਂ ਨੇ ਰਾਖਵਾਂਕਰਨ ਨੀਤੀ ਦਾ ਲਾਭ ਲੈਣ ਲਈ ਵੱਡੇ ਪੱਧਰ 'ਤੇ ਜਾਅਲੀ ਐੱਸ ਸੀ ਸਰਟੀਫ਼ਿਕੇਟ ਬਣਾਏ। ਹੁਣ ਜਦੋਂ ਉਨ੍ਹਾਂ ਸਰਟੀਫਿਕੇਟਾਂ ਦੀ ਜਾਂਚ ਚੱਲ ਰਹੀ ਹੈ ਤਾਂ ਭਲਾਈ ਵਿਭਾਗ ਦੇ ਹੀ ਭ੍ਰਿਸ਼ਟ ਅਫਸਰਾਂ ਦੀ ਮਿਲੀਭੁਗਤ ਨਾਲ ਓਹਨਾ ਜਾਂਚਾਂ ਨੂੰ ਲਮਕਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ :  'ਬੇਟੀ ਕਦੇ ਵੀ ਸਰੀਰਕ ਸਬੰਧ ਨਹੀਂ ਬਣਾਏਗੀ ...',ਵਿਦਾਈ ਤੋਂ ਪਹਿਲਾਂ 'ਸਹੁਰੇ' ਦੀਆਂ 3 ਸ਼ਰਤਾਂ ਸੁਣ ਲਾੜੇ ਦੇ ਉੱਡੇ ਹੋਸ਼


ਇਹ ਵੀ ਪੜ੍ਹੋ : ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਲੁਧਿਆਣਾ 'ਚ ਬਣੇਗੀ ਡਿਜ਼ੀਟਲ ਜੇਲ੍ਹ, ਖਤਰਨਾਕ ਅਪਰਾਧੀ ਇਸੇ ਜੇਲ੍ਹ 'ਚ ਰੱਖੇ ਜਾਣਗੇ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ