ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਤੋਂ ਵਿਆਹ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਦਾਈ ਦੌਰਾਨ ਲਾੜੀ ਦੇ ਪਿਤਾ ਨੇ ਲਾੜੇ ਅਤੇ ਉਸ ਦੇ ਪਰਿਵਾਰ ਦੇ ਸਾਹਮਣੇ 3 ਅਜਿਹੀਆਂ ਸ਼ਰਤਾਂ ਰੱਖੀਆਂ, ਜਿਸ ਨੂੰ ਸੁਣ ਕੇ ਦੋਵੇਂ ਦੇ ਹੋਸ਼ ਉੱਡ ਗਏ। ਇਸ ਵਿੱਚ ਇਕ ਸ਼ਰਤ ਇਹ ਸੀ ਕਿ ਲਾੜਾ-ਲਾੜੀ ਵਿਚਕਾਰ ਸਰੀਰਕ ਸਬੰਧ ਨਹੀਂ ਬਣਨਗੇ।

 

ਦਰਅਸਲ ਝਾਂਸੀ ਜ਼ਿਲੇ ਦੇ ਬਰੂਸਾਗਰ ਥਾਣਾ ਖੇਤਰ ਦੇ ਸਿਨੌਰਾ ਨਿਵਾਸੀ ਮਾਨਵੇਂਦਰ ਦਾ ਵਿਆਹ ਗੁਰਸਰਾਏ ਦੀ ਰਹਿਣ ਵਾਲੀ ਇਕ ਲੜਕੀ ਨਾਲ ਤੈਅ ਹੋਇਆ ਸੀ। ਬਾਰਾਤ 6 ਜੂਨ ਨੂੰ ਜਾਣੀ ਸੀ। ਇਸ ਨੂੰ ਲੈ ਕੇ ਮਾਨਵੇਂਦਰ ਦੇ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ। ਉਹ ਦਿਨ ਵੀ ਆ ਗਿਆ , ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।

 

'ਵਿਦਾਈ ਦਾ ਆਇਆ ਸਮਾਂ '

ਲਾੜੀ ਆਪਣੇ ਪਿਤਾ ਅਤੇ ਭੈਣ ਦੇ ਨਾਲ ਬਰੂਸਾਗਰ ਸਥਿਤ ਮੈਰਿਜ ਹਾਲ ਪਹੁੰਚੀ। ਢੋਲ-ਢਮਕਿਆਂ ਨਾਲ ਬਾਰਾਤ ਵੀ ਮੈਰਿਜ ਹਾਲ ਪਹੁੰਚੀ। ਇੱਥੇ ਟਿਕਾ, ਜੈਮਾਲਾ ਅਤੇ ਸੱਤ ਫੇਰੇ ਵਰਗੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਇਸ ਤੋਂ ਬਾਅਦ ਵਿਦਾਈ ਦਾ ਸਮਾਂ ਆ ਗਿਆ। ਜਦੋਂ ਲਾੜੇ ਦਾ ਪਰਿਵਾਰ ਵਿਦਾਈ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਸੀ ਤਾਂ ਲਾੜੀ ਨੇ ਆਪਣੇ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ।


ਲਾੜੀ ਦੇ ਪਿਤਾ ਨੇ ਰੱਖੀਆਂ ਇਹ ਤਿੰਨ ਸ਼ਰਤਾਂ 


ਇਸ ਦਾ ਕਾਰਨ ਇਹ ਸੀ ਕਿ ਲਾੜੀ ਦੇ ਪਿਤਾ ਨੇ ਲਾੜੇ ਅਤੇ ਉਸਦੇ ਪਿਤਾ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਸਨ। ਇਸ ਵਿਚ ਪਹਿਲੀ ਸ਼ਰਤ ਇਹ ਸੀ ਕਿ ਲਾੜਾ-ਲਾੜੀ ਵਿਚ ਸਰੀਰਕ ਸਬੰਧ ਨਹੀਂ ਬਣਨਗੇ। ਦੂਜੀ ਸ਼ਰਤ ਇਹ ਸੀ ਕਿ ਲਾੜੀ ਆਪਣੀ ਛੋਟੀ ਭੈਣ ਨੂੰ ਆਪਣੇ ਨਾਲ ਸਹੁਰੇ ਘਰ ਲੈ ਜਾਵੇਗੀ। ਤੀਸਰੀ ਸ਼ਰਤ ਇਹ ਸੀ ਕਿ ਮੂੰਹ ਬੋਲਿਆ ਪਿਤਾ ਕਿਸੇ ਵੀ ਸਮੇਂ ਉਸ ਦੇ ਸਹੁਰੇ ਘਰ ਜਾ ਸਕੇਗਾ ਅਤੇ ਉਸ ਨੂੰ ਕੋਈ ਨਹੀਂ ਰੋਕੇਗਾ। ਜਦੋਂ ਲਾੜੇ ਦੇ ਪਿਤਾ ਅਤੇ ਲਾੜੇ ਨੇ ਇਹ ਤਿੰਨ ਸ਼ਰਤਾਂ ਸੁਣੀਆਂ ਤਾਂ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾੜੀ ਗੁੱਸੇ 'ਚ ਆ ਗਈ ਅਤੇ ਡੋਲੀ 'ਚ ਬੈਠ ਕੇ ਆਪਣੇ ਸਹੁਰੇ ਘਰ ਜਾਣ ਦੀ ਬਜਾਏ ਗੁਰਸਰੇ ਸਥਿਤ ਆਪਣੇ ਪਿਤਾ ਦੇ ਘਰ ਚਲੀ ਗਈ।

ਵਿਆਹ ਟੁੱਟਣ ਤੋਂ ਬਾਅਦ ਲਾੜੇ ਨੇ ਕਹੀ ਇਹ ਗੱਲ  

 
ਵਿਆਹ ਟੁੱਟਣ ਤੋਂ ਬਾਅਦ ਲਾੜੇ ਨੇ ਕਿਹਾ ਕਿ ਉਸ ਦਾ 6 ਤਰੀਕ ਨੂੰ ਵਿਆਹ ਹੋ ਰਿਹਾ ਹੈ। ਸਾਰੀਆਂ ਰਸਮਾਂ ਤੋਂ ਬਾਅਦ ਲੜਕੀ ਕਮਰੇ ਵਿੱਚ ਚਲੀ ਗਈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਆ ਕੇ ਤਿੰਨ ਸ਼ਰਤਾਂ ਕਹੀਆਂ। ਤਿੰਨੋਂ ਸ਼ਰਤਾਂ ਨਾ ਮੰਨਣ 'ਤੇ ਲਾੜੀ ਆਪਣੇ ਪਿਤਾ ਦੇ ਘਰ ਚਲੀ ਗਈ।