Teacher Shares Heartfelt Message : ਸਕੂਲ ਅਤੇ ਕਾਲਜ ਵਿੱਚ ਬਹੁਤ ਸਾਰੇ ਅਧਿਆਪਕ ਅਜਿਹੇ ਹਨ, ਜਿਨ੍ਹਾਂ ਨੂੰ ਅਸੀਂ ਸਾਰੀ ਉਮਰ ਨਹੀਂ ਭੁੱਲਦੇ। ਇਸ ਦੇ ਨਾਲ ਹੀ ਅਧਿਆਪਕ ਵੀ ਆਪਣੇ ਚਹੇਤੇ ਵਿਦਿਆਰਥੀਆਂ ਨੂੰ ਯਾਦ ਰੱਖਦੇ ਹਨ। ਹੁਣ ਇੱਕ ਅਧਿਆਪਕ ਨੇ ਆਪਣੇ ਵਿਦਿਆਰਥੀ ਦੁਆਰਾ ਭੇਜਿਆ ਮੈਸੇਜ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਉਹ ਉਸਨੂੰ 20 ਸਾਲ ਪਹਿਲਾਂ ਪੜ੍ਹਾਉਂਦਾ ਸੀ। ਮੈਸੇਜ ਅਜਿਹਾ ਹੈ ਕਿ ਇਸ ਨੂੰ ਪੜ੍ਹ ਕੇ ਕੋਈ ਵੀ ਭਾਵੁਕ ਹੋ ਜਾਂਦਾ ਹੈ। ਬ੍ਰਿਟੇਨ ਦੇ ਰਹਿਣ ਵਾਲੇ ਟੀਚਰ ਨੇ ਇਹ ਮੈਸੇਜ ਟਵਿੱਟਰ 'ਤੇ ਸਾਂਝਾ ਕੀਤਾ ਹੈ।

 
ਕੈਂਬਰਾਏ ਪ੍ਰਾਇਮਰੀ ਸਕੂਲ ਦੇ ਕਾਰਜਕਾਰੀ ਮੁੱਖ ਅਧਿਆਪਕ ਮਾਰਕ ਡੈਂਟ ਨੇ ਆਪਣੇ ਸਾਬਕਾ ਵਿਦਿਆਰਥੀ ਨਾਲ ਹੋਈ ਗੱਲਬਾਤ ਬਾਰੇ ਸਭ ਨੂੰ ਦੱਸਿਆ ਹੈ। ਵਿਦਿਆਰਥੀ ਨੇ 20 ਸਾਲ ਪਹਿਲਾਂ ਉਸ ਨੂੰ ਕਹੀ ਇੱਕ ਗੱਲ ਲਈ ਧੰਨਵਾਦ ਪ੍ਰਗਟ ਕੀਤਾ। ਮਾਰਕ ਨੇ ਇਸ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ। ਮੈਸੇਜ ਵਿੱਚ ਕੀ ਲਿਖਿਆ ਹੈ? ਮੈਸੇਜ 'ਚ ਲਿਖਿਆ ਹੈ, '20 ਸਾਲ ਪਹਿਲਾਂ ਤੁਸੀਂ ਮੈਨੂੰ ਪੇਰੈਂਟਸ ਈਵਨਿੰਗ 'ਤੇ ਕਿਹਾ ਸੀ ਕਿ ਮੈਨੂੰ ਸਾਇੰਸ 'ਚ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਮੈਨੂੰ ਇਹ ਪਸੰਦ ਹੈ। ਮੈਂ  marine biology ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ ਅਤੇ ਅੱਜ GSK ਵਿੱਚ ਮਾਈਕ੍ਰੋਬਾਇਓਲੋਜਿਸਟ ਟੈਕਨਾਲੋਜਿਸਟ ਦੀ ਨੌਕਰੀ ਦੀ ਪੇਸ਼ਕਸ਼ ਮਿਲੀ ਹੈ। ਤੁਸੀਂ ਪਹਿਲੇ ਵਿਅਕਤੀ ਹੋ, ਜਿਸਨੂੰ ਮੈਂ ਦੱਸ ਰਿਹਾ ਹਾਂ ਕਿਉਂਕਿ ਮੈਨੂੰ ਸਭ ਤੋਂ ਪਹਿਲਾਂ ਤੁਹਾਡਾ ਹੀ ਖਿਆਲ ਆਇਆ। ਇਹ ਇੰਨੇ ਸਾਲਾਂ ਲਈ ਮੇਰੇ ਅੰਦਰ ਸੀ ਅਤੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ, ਤੁਸੀਂ ਸਹੀ ਸੀ। ਤੁਹਾਡਾ ਦਿਨ ਸ਼ੁੱਭ ਹੋਵੇ ਦੋਸਤ।
 
ਅਧਿਆਪਕ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, ‘ਅੱਜ ਮੈਨੂੰ ਆਪਣੇ ਇੱਕ ਸਾਬਕਾ ਵਿਦਿਆਰਥੀ ਦਾ ਮੈਸੇਜ ਮਿਲਿਆ। ਜਿਸ ਪਲ ਮੈਂ ਇਸਨੂੰ ਪੜ੍ਹਿਆ, ਮੈਂ ਗਰਵ ਅਤੇ ਭਾਵਨਾ ਨਾਲ ਭਰ ਗਿਆ। ਇਹ ਅਸੀਂ ਇਸ ਲਈ ਕਰਦੇ ਹਾਂ, ਸਾਬਕਾ ਅਧਿਆਪਕ।  ਹੁਣ ਤੱਕ ਇਸ ਪੋਸਟ ਨੂੰ 9 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 21 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਲੋਕ ਇਸ ਪੋਸਟ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਉਹ ਵਿਦਿਆਰਥੀ ਵੱਲੋਂ ਭੇਜੇ ਮੈਸੇਜ ਦੀ ਤਾਰੀਫ਼ ਕਰ ਰਹੇ ਹਨ। ਕੁਝ ਲੋਕ ਪੋਸਟ 'ਤੇ ਕੁਮੈਂਟ ਕਰਕੇ ਆਪਣੇ ਅਨੁਭਵ ਵੀ ਸਾਂਝੇ ਕਰ ਰਹੇ ਹਨ।