Bathinda News: ਪੰਜਾਬ ਦੇ ਬਠਿੰਡਾ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਦਹਿਸ਼ਤ ਫੈਲ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬਠਿੰਡਾ ਤਹਿਸੀਲ ਕੰਪਲੈਕਸ 'ਚ ਮੰਗਲਵਾਰ ਨੂੰ ਉਸ ਸਮੇਂ ਅਚਾਨਕ ਹਫੜਾ-ਦਫੜੀ ਮਚ ਗਈ, ਜਦੋਂ ਹਥਿਆਰ ਦਾ ਲਾਇਸੈਂਸ ਰਿਨਿਊ ਕਰਵਾਉਣ ਲਈ ਹਥਿਆਰ ਚੈੱਕ ਕਰਵਾਉਣ ਪਹੁੰਚੇ ਇੱਕ ਵਿਅਕਤੀ ਦੇ ਲੱਕ ਨਾਲ ਬੰਨ੍ਹੇ ਹਥਿਆਰ ਤੋਂ ਅਚਾਨਕ ਗੋਲੀ ਚੱਲ ਗਈ। ਗੋਲੀ ਲੱਗਣ ਕਾਰਨ ਉਕਤ ਵਿਅਕਤੀ ਖ਼ੁਦ ਹੀ ਜ਼ਖ਼ਮੀ ਹੋ ਗਿਆ। ਦੁਪਹਿਰ ਕਰੀਬ 12:30 ਵਜੇ ਅਚਾਨਕ ਗੋਲੀ ਚੱਲਣ ਦੀ ਆਵਾਜ਼ ਨਾਲ ਤਹਿਸੀਲ ਕੰਪਲੈਕਸ 'ਚ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ।

Continues below advertisement

ਤਹਿਸੀਲ ਕੰਪਲੈਕਸ 'ਚ ਹੜਕੰਪ ਮੱਚ ਗਿਆ

ਜਾਣਕਾਰੀ ਮੁਤਾਬਕ ਉਕਤ ਵਿਅਕਤੀ ਆਪਣਾ ਹਥਿਆਰ ਚੈੱਕ ਕਰਵਾਉਣ ਲਈ ਕਲਰਕ ਕੋਲ ਜਾ ਰਿਹਾ ਸੀ। ਇਸੇ ਦੌਰਾਨ ਉਸ ਦੇ ਲੱਕ ਨਾਲ ਬੰਨ੍ਹੇ ਹਥਿਆਰ ਤੋਂ ਅਚਾਨਕ ਫਾਇਰ ਹੋ ਗਿਆ। ਗੋਲੀ ਉਸ ਦੇ ਪੱਟ ਵਿੱਚ ਜਾ ਲੱਗੀ। ਮੌਕੇ ’ਤੇ ਮੌਜੂਦ ਇੱਕ ਨੌਜਵਾਨ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਤਹਿਸੀਲ ਕੰਪਲੈਕਸ 'ਚ ਹੜਕੰਪ ਮੱਚ ਗਿਆ।

Continues below advertisement

ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਗਾਰਡਾਂ ਨੇ ਤਹਿਸੀਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਇਹ ਪਤਾ ਲਗਾਉਣ 'ਚ ਜੁੱਟੀ ਹੋਈ ਹੈ ਕਿ ਹਥਿਆਰ ਤੋਂ ਗੋਲੀ ਕਿਹੜੇ ਹਾਲਾਤਾਂ 'ਚ ਚੱਲੀ ਅਤੇ ਇਸ 'ਚ ਕਿਸੇ ਕਿਸਮ ਦੀ ਲਾਪਰਵਾਹੀ ਤਾਂ ਨਹੀਂ ਵਰਤੀ ਗਈ। ਫਿਲਹਾਲ ਘਟਨਾ ਕਾਰਨ ਤਹਿਸੀਲ ਕੰਪਲੈਕਸ 'ਚ ਕਾਫੀ ਦੇਰ ਤੱਕ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।