ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ 'ਤੇ ਸ਼ਬਤੀ ਹਮਲੇ ਕੀਤੇ ਸਨ ਜਿਸ ਦਾ ਜਵਾਬ ਅੱਜ ਸੁਨੀਲ ਜਾਖੜ ਨੇ ਟਵੀਟ ਕਰਕੇ ਦਿੱਤਾ ਹੈ। ਸੁਨੀਲ ਜਾਖੜ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਬੋਖਲਾਹਟ ਕਰਾਰ ਦਿੰਦਿਆ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਪਰਤਾਂ ਖੁੱਲ੍ਹਣ ਦੇ ਡਰੋਂ ਕਾਂਗਰਸ ਤੇ ਆਪ ਅੱਜ ਇੱਕ ਹੋ ਗਈਆਂ ਹਨ। ਵਿਧਾਨ ਸਭਾ ਵਿੱਚ ਭਾਵੇਂ ਆਵਾਜ਼ ਭਗਵੰਤ ਮਾਨ ਦੀ ਸੀ ਪਰ ਬੋਲੀ ਕਾਂਗਰਸ ਵਾਲੀ ਸੀ। 



ਜਾਖੜ ਨੇ ਟਵੀਟ ਕਰਦਿਆਂ ਲਿਖਿਆ ਕਿ - ਕੱਲ ਵਿਧਾਨਸਭਾ ਵਿੱਚ ਅਵਾਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸੀ ਪਰ ਬੋਲੀ ਕਾਂਗਰਸ ਦੀ ਸੀ। ਡਰ ਦੋਨਾਂ ਦਾ ਸਾਂਝਾ ਹੈ । ਆਮ ਆਦਮੀ ਪਾਰਟੀ ਦੇ ਨਵੇਂ - ਨਵੇਂ ਸਾਥੀ ਬਣੇ ਕਾਂਗਰਸ ਦੇ ਅਤੇ ਆਪਣੇ ਸੀਨੀਅਰ ਲੀਡਰਾਂ ਦੇ ਭ੍ਰਿਸ਼ਟਾਚਾਰ ਤੇ ਕਾਨੂੰਨ ਦੀ ਦਬਿਸ਼ ਦੇ ਕਾਰਨ ਉਨ੍ਹਾਂ ਵਿਚ ਡਰ ਬੋਲ ਰਿਹਾ ਹੈ, ਕਿਉਕਿ ਭਾਜਪਾ ਭ੍ਰਿਸ਼ਟਾਚਾਰ ਦੇ ਖਿਲਾਫ਼ ਹੈ। ਭਾਜਪਾ ਹਮੇਸ਼ਾ ਪੰਜਾਬ ਦੇ ਹਿੱਤ ਲਈ ਕੰਮ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ ਤੇ ਇਸ ਨੂੰ ਕਿਸੇ ਅਜਿਹੇ ਵਿਅਕਤੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਜੋ ਖੁਦ ਕਿਸੇ ਹੋਰ ਦੇ ਇਸ਼ਾਰਿਆਂ ਤੇ ਚੱਲਦਾ ਹੋਵੇ। ਕੀਤੇ ਭ੍ਰਿਸ਼ਟਾਚਾਰਾਂ ਦਾ ਹਿਸਾਬ ਤਾਂ  ਲੋਕ ਲੈਕੇ ਰਹਿਣਗੇ। #ਪੰਜਾਬ ਮੰਗਦਾ ਜਵਾਬ। 




 


ਦਰਅਸਲ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਭਾਜਪਾ ਦਾ ਵੱਸ ਚੱਲੇ ਤਾਂ ਉਹ ਰਾਸ਼ਟਰੀ ਗਾਣ 'ਚੋਂ ਪੰਜਾਬ ਦਾ ਨਾਂ ਹੀ ਹਟਾ ਦੇਵੇ। ਉਨ੍ਹਾਂ ਕਈ ਮਿਸਾਲਾਂ ਦਿੰਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ। ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਮੰਗਲਵਾਰ ਨੂੰ ਜੀਐੱਸਟੀ ਸੋਧ ਬਿੱਲ 'ਤੇ ਬਹਿਸ 'ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਹਾ ਕਿ ਭਾਜਪਾ ਐਂਟੀ ਪੰਜਾਬ ਚੱਲ ਰਹੀ ਹੈ। 


ਜਦੋਂ ਇਸ ਦਾ ਦਿਲ ਕਰਦਾ ਹੈ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕ ਲੈਂਦੀ ਹੈ। ਇਸ ਦਾ ਮਨ ਹੈ ਕਿ ਕਿਸਾਨਾਂ ਨੂੰ ਦਿੱਤਾ ਜਾਂਦਾ ਐੱਮਐੱਸਪੀ ਖ਼ਤਮ ਕਰ ਦਿੱਤਾ ਜਾਵੇ। ਸੀਸੀਐੱਲ ਲਿਮਟ ਇਸ ਤਰ੍ਹਾਂ ਦਿੰਦੇ ਹਨ ਜਿਵੇਂ ਅਹਿਸਾਨ ਕਰ ਰਹੇ ਹੋਣ। ਪੰਜਾਬ ਦੇ ਸ਼ਹੀਦ ਹੋਏ ਅਗਨੀਵੀਰ ਨੂੰ ਸਲੂਟ ਤੱਕ ਨਹੀਂ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਪਰਾਲੀ ਸਾੜਨ 'ਤੇ ਕਿਸਾਨਾਂ 'ਤੇ ਪਰਚੇ ਦਰਜ ਕਰ ਦਿਓ, ਜਿਵੇਂ ਇਕੱਲੇ ਪੰਜਾਬ 'ਚ ਹੀ ਪਰਾਲੀ ਸਾੜੀ ਜਾਂਦੀ ਹੋਵੇ।