Punjab School Education Result Out: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਸ਼ੁੱਕਰਵਾਰ ਨੂੰ 12ਵੀਂ ਦੀ ਟਰਮ 1 ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਅਪਲੋਡ ਕਰਨ ਦੇ ਨਾਲ ਹੀ ਇਸ ਨੂੰ ਸਕੂਲਾਂ ਦੀ ਲਾਗਇਨ ਆਈਡੀ 'ਤੇ ਭੇਜ ਦਿੱਤਾ ਗਿਆ ਹੈ। ਉਥੋਂ ਵਿਦਿਆਰਥੀਆਂ ਨੇ ਆਪਣਾ ਨਤੀਜਾ ਚੈੱਕ ਕਰਨਾ ਹੈ।

ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਹੁਣ ਪ੍ਰੀਖਿਆ ਪੜਾਅਵਾਰ ਕਰਵਾਈ ਜਾ ਰਹੀ ਹੈ। 12ਵੀਂ ਜਮਾਤ ਦੇ ਪਹਿਲੇ ਪੜਾਅ ਦੀ ਪ੍ਰੀਖਿਆ 13 ਦਸੰਬਰ ਤੋਂ 22 ਦਸੰਬਰ ਤੱਕ ਲਈ ਗਈ ਸੀ। ਪਰ ਉਸ ਸਮੇਂ ਬਹੁਤ ਸਾਰੇ ਵਿਦਿਆਰਥੀ ਕੋਰੋਨਾ ਸੰਕਰਮਿਤ ਸਨ। ਅਜਿਹੇ ਵਿਦਿਆਰਥੀਆਂ ਦੀ 24 ਮਾਰਚ ਤੋਂ 30 ਮਾਰਚ ਤੱਕ ਮੁੜ ਪ੍ਰੀਖਿਆ ਲਈ ਗਈ ਸੀ। ਇਸ ਤੋਂ ਬਾਅਦ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ।

ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ http://www.pseb.ac.in 'ਤੇ ਲਾਗਇਨ ਕਰਨਾ ਹੋਵੇਗਾ। ਵੈੱਬਸਾਈਟ 'ਤੇ ਪ੍ਰਦਰਸ਼ਿਤ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਇਸ ਵਿੱਚ ਕਿਸੇ ਕਿਸਮ ਦੀ ਗਲਤੀ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।



NEET PG Exam: ਸੁਪਰੀਮ ਕੋਰਟ ਨੇ ਇਸ ਸਾਲ 21 ਮਈ ਨੂੰ ਹੋਣ ਵਾਲੀ NEET PG ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਅਜਿਹਾ ਕਰਨਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਦੇ ਹਿੱਤਾਂ ਦੇ ਵਿਰੁੱਧ ਹੋਵੇਗਾ। ਪਟੀਸ਼ਨ 'ਚ ਕਿਹਾ ਗਿਆ ਸੀ ਕਿ 2021 ਦੀ ਮੈਡੀਕਲ ਪੀਜੀ ਦਾਖ਼ਲਾ ਪ੍ਰਕਿਰਿਆ ਅਜੇ ਵੀ ਚੱਲ ਰਹੀ ਹੈ। ਇਸ ਲਈ 2022 ਦੀ ਪ੍ਰੀਖਿਆ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਜਾਵੇ।