ਰਵਨੀਤ ਕੌਰ ਦੀ ਰਿਪੋਰਟ
CM Mann Meeting With Teachers : ਅਧਿਆਪਕਾਂ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਬਲਕਿ ਨਿਯਮ ਤੇ ਅਨੁਸ਼ਾਸਨ ਸਿਖਾਉਣਾ ਵੀ ਹੈ। ਅਜਿਹੇ 'ਚ ਜਦੋਂ ਅਧਿਆਪਕ ਖੁਦ ਹੀ ਇਨ੍ਹਾਂ ਗੱਲਾਂ ਨੂੰ ਭੁੱਲ ਜਾਣ ਤਾਂ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਹਨ। ਪੰਜਾਬ 'ਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਸਾਰਿਆਂ ਦੀ ਜ਼ੁਬਾਨ 'ਤੇ ਹੈ। ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਤੋਂ ਬਾਅਦ ਅਧਿਆਪਕ ਮੁਫਤ ਭੋਜਨ 'ਤੇ ਟੁੱਟ ਪਏ। ਪੂਰੀ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਐਨਡੀਟੀਵੀ ਦੀ ਖਬਰ ਮੁਤਾਬਕ ਸੀਐਮ ਮਾਨ ਨੇ ਪੰਜਾਬ ਦੇ ਇਕ ਰਿਜ਼ਾਰਟ 'ਚ ਸਰਕਾਰੀ ਸਿੱਖਿਆਵਾਂ ਤੇ ਪ੍ਰਿੰਸੀਪਲਾਂ ਦੀ ਇਕ ਬੈਠਕ ਬੁਲਾਈ ਸੀ। ਸੀਐਮ ਨੇ ਸਕੂਲੀ ਸਿੱਖਿਆ ਦਾ ਪੱਧਰ ਸੁਧਾਰਨ ਦੇ ਸਬੰਧ 'ਚ ਮੀਟਿੰਗ ਕੀਤੀ ਸੀ। ਪਰ ਜਿਵੇਂ ਹੀ ਬੈਠਕ ਖਤਮ ਹੋਈ, ਅਧਿਆਪਕ ਭੋਜਨ ਖਾਣ ਲਈ ਚਲੇ ਗਈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਾਲ ਪਲੇਟ ਹਾਸਲ ਕਰਨ ਲਈ ਜੱਦੋਜਹਿਦ ਚਲ ਰਹੀ ਹੈ। ਏਬੀਪੀ ਸਾਂਝਾ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ।
ਖਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਦੇ ਸਮਾਗਮ ਵਾਲੀ ਥਾਂ 'ਤੇ ਪਹੁੰਚਣ ਲਈ ਏਸੀ ਬੱਸ ਦਾ ਪ੍ਰਬੰਧ ਕੀਤਾ ਸੀ। ਸੂਬੇ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਅਧਿਆਪਕਾਂ ਦੇ ਸੁਝਾਅ ਜਾਣਨ ਲਈ ਇਹ ਮੀਟਿੰਗ ਬੁਲਾਈ ਗਈ ਸੀ।