Punjab School Education Board: ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਜਿੱਥੇ ਹੜ੍ਹਾਂ ਦੇ ਪਾਣੀ ਨੇ ਮਾਰ ਕੀਤੀ ਹੋਈ ਸੀ, ਉਨ੍ਹਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਸਨ। ਜਿਸ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 24-08-2023 ਅਤੇ 25-08-2023 ਨੂੰ ਹੋਣ ਵਾਲੀਆਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਹੁਣ ਪੰਜਾਬ ਬੋਰਡ ਵੱਲੋਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।


ਹੋਰ ਪੜ੍ਹੋ : ਹਰਵਿੰਦਰ ਸਿੰਘ ਰਿੰਦਾ ਦੇ 6 ਸਾਥੀਆਂ ਨੂੰ AGTF ਟੀਮ ਨੇ ਕੀਤਾ ਗ੍ਰਿਫਤਾਰ, ਵਾਰਦਾਤ ਨੂੰ ਅੰਜਾਮ ਦੇਣ ਦੀ ਬਣਾ ਰਹੇ ਸੀ ਯੋਜਨਾ



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਣ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਲਈ ਨਵੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਨਵੀਂ ਜਾਰੀ ਡੇਟਸ਼ੀਟ ਅਨੁਸਾਰ ਦਸਵੀਂ ਸ਼੍ਰੇਣੀ ਦੀ 24-08-2023 ਨੂੰ ਮੁਲਤਵੀ ਕੀਤੀ ਗਈ ਪ੍ਰੀਖਿਆ ਹੁਣ 05-09-2023 (ਮੰਗਲਵਾਰ) ਨੂੰ ਅਤੇ ਇਸੇ ਤਰ੍ਹਾਂ 25-08-2023 ਨੂੰ ਮੁਲਤਵੀ ਕੀਤੀ ਗਈ ਪ੍ਰੀਖਿਆ  06-09-2023 (ਬੁੱਧਵਾਰ) ਨੂੰ ਪਹਿਲਾਂ ਜਾਰੀ ਕੀਤੇ ਗਏ ਪਰੀਖਿਆ ਕੇਂਦਰਾਂ ਵਿਖੇ ਹੋਵੇਗੀ।


ਬਾਰਵੀਂ ਜਮਾਤ ਦੀਆਂ ਮੁਲਤਵੀ ਹੋਈਆਂ ਪ੍ਰੀਖਿਆਵਾਂ ਹੁਣ ਇਨ੍ਹਾਂ ਤਰੀਕਾਂ ਨੂੰ


ਇਸੇ ਤਰ੍ਹਾਂ ਬਾਰਵੀਂ ਜਮਾਤ ਦੀ 24-08-2023 ਨੂੰ ਮੁਲਤਵੀ ਕੀਤੀ ਗਈ ਪ੍ਰੀਖਿਆ ਹੁਣ 08-09-2023 (ਸ਼ੁੱਕਰਵਾਰ) ਨੂੰ ਅਤੇ 25-08-2023 ਨੂੰ ਮੁਲਤਵੀ ਕੀਤੀ ਗਈ ਪਰੀਖਿਆ ਮਿਤੀ 11-09-2023 (ਸੋਮਵਾਰ) ਨੂੰ ਹੋਵੇਗੀ। ਇਹ ਦੋਵੇਂ ਸ਼੍ਰੇਣੀ ਦੀ ਪ੍ਰੀਖਿਆਵਾਂ ਜਾਰੀ ਡੇਟਸ਼ੀਟ ਅਨੁਸਾਰ ਨਿਰਧਾਰਤ ਸਮੇਂ ਸਵੇਰੇ 10.00 ਵਜੇ ਹੋਣ ਗੀਆਂ। ਹੋਰ ਵਧੇਰੇ ਜਾਣਕਾਰੀ ਲਈ ਬੱਚੇ ਅਤੇ ਮਾਪੇ ਬੋਰਡ ਦੀ ਵੈਬ-ਸਾਈਟ www.pseb.ac.in ਅਤੇ ਸਕੂਲ ਲਾਗ-ਇੰਨ 'ਤੇ ਵੀ ਜਾ ਕੇ ਲੈ ਸਕਦੇ ਹਨ।


ਹੋਰ ਪੜ੍ਹੋ : ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਤਿੰਨ ਸਬਜ਼ੀਆਂ, ਸੌਂ ਜਾਂ ਹਜ਼ਾਰ ਨਹੀਂ ਸਗੋਂ ਪ੍ਰਤੀ ਕਿਲੋ ਲੱਖਾਂ ਤੱਕ ਕੀਮਤ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ


Education Loan Information:

Calculate Education Loan EMI