Punjab Budget 2021 Live Updates: ਮਨਪ੍ਰੀਤ ਬਾਦਲ ਨੇ ਖੋਲ੍ਹਿਆ ਪੰਜਾਬੀਆਂ ਲਈ ਪਿਟਾਰਾ, ਕੀਤੇ ਵੱਡੇ ਐਲਾਨ

Punjab Budget 2021 Live Updates: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ ਹੈ। ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ।

ਏਬੀਪੀ ਸਾਂਝਾ Last Updated: 08 Mar 2021 09:21 AM
ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਸਥਾਪਤ ਕੀਤੀ ਜਾਵੇਗੀ

ਮਨਪ੍ਰੀਤ ਬਾਦਲ ਨੇ ਕਿਹਾ ਕਿ 3.52 ਕਰੋੜ ਰੁਪਏ ਦੀ ਲਾਗਤ ਨਾਲ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਯਾਦਗਾਰ ਲਈ ਮਿੱਟੀ ਸ਼ਹੀਦਾਂ ਦੇ ਰਿਸ਼ਤੇਦਾਰਾਂ, ਪੰਚਾਇਤਾਂ, ਸਰਪੰਚਾਂ ਤੇ ਕੌਂਸਲਰਾਂ ਵੱਲੋਂ ਲਿਆਂਦੀ ਜਾਵੇਗੀ।

ਔਰਤਾਂ ਲਈ ਸੱਤ ਹੋਸਟਲ


ਮਨਪ੍ਰੀਤ ਬਾਦਲ ਨੇ ਕਿਹਾ ਕਿ ਸਾਲ 2021-22 ਦੌਰਾਨ ਪੰਜਾਬ ਦੇ ਮੁੱਖ ਜ਼ਿਲ੍ਹਿਆਂ ਜਲੰਧਰ, ਪਟਿਆਲਾ, ਲੁਧਿਆਣਾ, ਐਸਬੀਐਸ ਨਗਰ, ਮਾਨਸਾ, ਬਰਨਾਲਾ ਤੇ ਅੰਮ੍ਰਿਤਸਰ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕਰਨ ਲਈ ਸੱਤ ਹੋਸਟਲ ਸਥਾਪਤ ਕਰਨ ਦਾ ਪ੍ਰਸਤਾਵ ਹੈ। ਇਸ ਮੰਤਵ ਲਈ 2021-22 ਦੇ ਬਜਟ ਵਿੱਚ ਪੰਜਾਹ ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।

223 ਕਰੋੜ ਰੁਪਏ ਫੌਰੈਸਟ ਡਿਪਾਰਟਮੈਂਟ ਲਈ

223 ਕਰੋੜ ਰੁਪਏ ਫੌਰੈਸਟ ਡਿਪਾਰਟਮੈਂਟ ਲਈ ਰੱਖੇ ਹਨ। ਵੇਸਟ ਵਾਟਰ ਨੂੰ ਸਿੰਚਾਈ ਲਈ ਵਰਤਣ ਲਈ 480 ਕਰੋੜ ਰੱਖੇ ਹਨ।

25 ਨਵੇਂ ਹੌਰਟੀਕਲਚ ਇਸਟੀਚਿਊਟ ਨਵੇਂ ਬਣਨਗੇ।

Punjab Budget 2021 Live Updates: 25 ਨਵੇਂ ਹੌਰਟੀਕਲਚ ਇਸਟੀਚਿਊਟ ਨਵੇਂ ਬਣਨਗੇ।

ਮੁਫ਼ਤ ਬਿਜਲੀ ਦੇਣ ਲਈ 4650 ਕਰੋੜ

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 4650 ਕਰੋੜ ਰੁਪਏ ਰੱਖੇ ਗਏ ਹਨ। 

ਸਮਾਰਟ ਫੋਨ ਵੰਡਣ ਲਈ ਸਰਕਾਰ ਨੇ 100 ਕਰੋੜ

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2021-22 ਦੌਰਾਨ ਸਮਾਰਟ ਫੋਨ ਵੰਡਣ ਲਈ ਸਰਕਾਰ ਨੇ 100 ਕਰੋੜ ਦੀ ਰਕਮ ਰਾਖਵੀਂ ਰੱਖੀ ਗਈ ਹੈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬਜਟ ਪੇਸ਼


ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਹੁਸ਼ਿਆਰਪੁਰ ਤੇ ਫਿਰੋਜ਼ਪੁਰ ਵਿੱਚ ਡਰੱਗ ਵੇਅਰਹਾਊਸ ਬਣਨਗੇ। ਉਨ੍ਹਾਂ ਦੱਸਿਆ ਕਿ 1 ਹਜ਼ਾਰ 60 ਕਰੋੜ ਹੈਲਥ ਮਿਸ਼ਨ ਲਈ ਰੱਖੇ ਹਨ। ਆਯੂਸ਼ਮਾਨ ਭਾਰਤ ਸਕੀਮ ਲਈ 324 ਕਰੋੜ ਦੀ ਤਜਵੀਜ਼ ਹੈ। ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਲਈ 150 ਕਰੋੜ ਰੱਖਿਆ ਹੈ।

ਆਜ਼ਾਦੀ ਘੁਟਾਲੀਆਂ ਦੀ ਪੈਨਸ਼ਨ


ਵਿੱਤ ਮੰਤਰੀ ਨੇ ਆਜ਼ਾਦੀ ਘੁਟਾਲੀਆਂ ਦੀ ਪੈਨਸ਼ਨ ਵਿੱਚ ਵਾਧਾ ਕੀਤਾ ਹੈ। ਇਹ ਵਾਧਾ 7500 ਤੋਂ 9400 ਤੱਕ ਕੀਤਾ ਗਿਆ ਹੈ।

ਔਰਤਾਂ ਲਈ ਆਸ਼ੀਰਵਾਦ ਸਕੀਮ


ਵਿੱਚ ਮੰਤਰੀ ਨੇ ਔਰਤਾਂ ਲਈ ਆਸ਼ੀਰਵਾਦ ਸਕੀਮ 21 ਹਜ਼ਾਰ ਤੋਂ 51 ਹਜ਼ਾਰ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀਆਂ ਬੱਸਾਂ ਵਿੱਚ ਔਰਤਾਂ ਮੁਫਤ ਸਫ਼ਰ ਕਰਨਗੀਆਂ।

ਰਿਸੋਰਸ ਗੈਪ ਫੰਡਿੰਗ ਜ਼ੀਰੋ

ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਦੇ ਬਜਟ ਵਿੱਚ ਰਿਸੋਰਸ ਗੈਪ ਫੰਡਿੰਗ ਜ਼ੀਰੋ ਹੈ। ਪੰਜਾਬ ਬੈਟਰ ਪ੍ਰਫੋਰਮਿੰਗ ਸਟੇਟ ਦਾ ਦਾਅਵਾ ਕਰ ਸਕਦਾ ਹੈ। ਉਨ੍ਹਾਂ ਨੇ ਬੁਢਾਪਾ ਪੈਨਸ਼ਨ 1500 ਰੁਪਏ ਕਰਨ ਦਾ ਐਲਾਨ ਕੀਤਾ।

7 ਹਜ਼ਾਰ 791 ਕਰੋੜ ਰੁਪਏ ਦੀ ਦੇਣਦਾਰੀ ਵਿਰਾਸਤ ਵਿੱਚ ਮਿਲੀ

ਵਿੱਤ ਮੰਤਰੀ ਨੇ ਕਿਹਾ ਕਿ 7 ਹਜ਼ਾਰ 791 ਕਰੋੜ ਰੁਪਏ ਦੀ ਦੇਣਦਾਰੀ ਵਿਰਾਸਤ ਵਿੱਚ ਮਿਲੀ ਹੈ। ਸਾਡਾ 1 ਹਜ਼ਾਰ 168 ਕਰੋੜ RBI ਕੋਲ ਜਮ੍ਹਾਂ ਹੈ। ਪਹਿਲੇ ਬਜਟ ਸਮੇਂ 10 ਹਜ਼ਾਰ ਕਰੋੜ ਰਿਸੋਰਸ ਗੈਪ ਫਡਿੰਗ ਸੀ। 

ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਦੇ ਵਿਕਾਸ ਲਈ ਕਾਂਗਰਸ ਵਚਨਬੱਧ


ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਕਾਂਗਰਸ ਵਚਨਬੱਧ ਹੈ। ਸਾਡਾ ਸੂਬਾ ਡਬਲ ਓਵਰ ਡਰਾਫਟ ਵਿੱਚ ਰਿਹਾ ਹੈ। ਕੋਰੋਨਾ ਕਾਰਨ ਵੱਡੇ-ਵੱਡੇ ਮੁਲਕ ਲੜਖੜਾਏ ਹਨ। ਜਦੋਂ ਤੋਂ ਕੈਪਟਨ ਸਾਬ ਆਏ ਸਟੇਟ ਇੱਕ ਦਿਨ ਵੀ ਓਵਰ ਡਰਾਫਟ ਵਿੱਚ ਨਹੀਂ ਗਈ।

ਸਿਰਫ ਅੰਕੜਿਆਂ ਦਾ ਬਜਟ ਨਹੀਂ

ਉਨ੍ਹਾਂ ਕਿਹਾ ਕਿ ਅੱਜ ਦਾ ਬਜਟ ਸਿਰਫ ਅੰਕੜਿਆਂ ਦਾ ਬਜਟ ਨਹੀਂ ਹੈ। ਇਹ ਪੰਜਾਬ ਦੇ ਲੋਕਾਂ ਦੀਆਂ ਕਦਰਾਂ ਦਾ ਬਜਟ ਹੈ। ਪੰਜਾਬ ਦੇ ਬਜਟ ਤਮਾਮ ਪੰਜਾਬੀਆਂ ਲਈ ਹਨ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬਜਟ ਪੇਸ਼


ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਦਨ ਵਿੱਚ 2021-22 ਲਈ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਉਣ ਵਾਲੀ ਨਸਲ ਦੀ ਫਿਕਰ ਹੈ। ਪੰਜਾਬ ਦੇ ਸਿਰ ਹਜ਼ਾਰਾਂ ਕਰੋੜ ਦਾ ਕਰਜ਼ ਚੜ੍ਹਾਇਆ ਗਿਆ ਹੈ। ਸਾਲ 2017 ਵਿੱਚ ਪੰਜਾਬ ਦੇ ਮਾਲੀ ਹਾਲਾਤ ਸੰਗੀਨ ਸਨ।

ਬਜਟ ਸੈਸ਼ਨ

ਕੌਮਾਂਤਰੀ ਮਹਿਲਾ ਦਿਵਸ 'ਤੇ ਵਿਧਾਨ ਸਭਾ 'ਚ ਬੋਲਦਿਆਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਹਰ ਵਰਗ 'ਚ ਮਹਿਲਾਵਾਂ ਦੀ ਸ਼ਮੂਲੀਅਤ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਵੱਖੋ ਵੱਖਰੇ ਖੇਤਰਾਂ 'ਚ ਆਪਣੇ ਪਰਿਵਾਰ, ਸੂਬੇ ਤੇ ਦੇਸ਼ ਦਾ ਨਾਮ ਉੱਚਾ ਕੀਤਾ ਹੈ।

ਅਕਾਲੀ ਦਲ ਦਾ ਪ੍ਰਦਰਸ਼ਨ

ਪੰਜਾਬ ਸਰਕਾਰ ਅੱਜ ਬਜਟ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹੀ ਅਕਾਲੀ ਵਿਧਾਇਕਾਂ ਤੇ ਵਰਕਰਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਫਿਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਬਜਟ ਸੈਸ਼ਨ

ਉਨ੍ਹਾਂ ਕਿਹਾ ਪੰਜਾਬ ਨੂੰ ਖੜਾ ਕਾਰਨ ਲਈ ਸਾਡੀ ਨੀਅਤ ਸਾਫ ਸੀ ਤੇ ਅਸੀਂ ਪੰਜਾਬ ਨੂੰ ਮੁਸ਼ਕਲ ਹਾਲਾਤ ਵਿੱਚੋਂ ਬਾਹਰ ਕੱਢਿਆ ਹੈ।

ਬਜਟ ਸੈਸ਼ਨ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ 38 ਹਜ਼ਾਰ ਕਰੋੜ ਦਾ ਪੰਜਾਬ 'ਤੇ ਕਰਜ਼ ਸੀ। Covid ਦੇ ਸਾਲ ਵਿੱਚ ਬਹੁਤ ਮੁਸ਼ਕਿਲ ਦੌਰ ਸੀ। ਹੁਣ ਮੁਸ਼ਕਲ ਭਰੇ ਸਮੇਂ 'ਚੋਂ ਪੰਜਾਬ ਬਾਹਰ ਨਿਕਲਿਆ ਹੈ। ਪੰਜਾਬ ਸਿਰ ਸੀਸੀਐਲ ਦਾ ਕਰਜ ਸੀ।

ਬਜਟ ਸੈਸ਼ਨ

ਪੰਜਾਬ ਵਿਧਾਨ ਸਭਾ 'ਚ ਅੱਜ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦਾ 5ਵਾਂ ਤੇ ਆਖਰੀ ਬਜਟ ਪੇਸ਼ ਕਰਨ ਜਾ ਰਹੀ ਹੈ। ਕੈਪਟਨ ਸਰਕਾਰ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਕਿਹਾ ਜਿਹੜੇ ਹਾਲਾਤ 'ਚ ਜ਼ਿੰਮੇਵਾਰੀ ਸੰਭਾਲੀ ਸੀ ਉਹ ਬਹੁਤ ਮੁਸ਼ਕਲ ਹਾਲਾਤ ਸਨ।

ਬਜਟ ਸੈਸ਼ਨ

ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਪੰਜਾਬ ਕੈਬਨਿਟ ਵੱਲੋਂ ਵਿਧਾਨ ਸਭਾ ਵਿੱਚ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ।

ਬਜਟ ਸੈਸ਼ਨ- ਕਰਜ਼ ਦੀ ਪੰਡ ਹੋਈ ਭਾਰੀ

ਪਹਿਲੀ ਅਪਰੈਲ 1952 ਨੂੰ ਪੰਜਾਬ ਸਿਰ 78.37 ਕਰੋੜ ਦਾ ਕਰਜ਼ਾ ਸੀ ਜੋ ਕਿ ਪਹਿਲੀ ਅਪਰੈਲ 1964 ਨੂੰ ਵੱਧ ਕੇ 350.60 ਕਰੋੜ ਹੋ ਗਿਆ ਸੀ। ਮੌਜੂਦਾ ਸਮੇਂ ਪੰਜਾਬ ਸਿਰ ਇਹ ਕਰਜ਼ਾ 2.60 ਲੱਖ ਕਰੋੜ ਦੇ ਅੰਕੜੇ ਨੂੰ ਛੂਹ ਗਿਆ ਹੈ।

ਬਜਟ ਸੈਸ਼ਨ

ਕਰਜ਼ੇ ਦੀ ਪੰਡ ਵਧਣ ਦੀ ਇਹੋ ਰਫ਼ਤਾਰ ਰਹੀ ਤਾਂ ਆਉਂਦੇ ਇੱਕ ਦੋ ਸਾਲਾਂ ਵਿਚ ਪੰਜਾਬ ’ਚ ਪ੍ਰਤੀ ਵਿਅਕਤੀ ਇੱਕ ਲੱਖ ਰੁਪਏ ਔਸਤਨ ਕਰਜ਼ਾ ਹੋਵੇਗਾ। 

ਬਜਟ ਸੈਸ਼ਨ- ਕਰਜ਼ ਦੀ ਪੰਡ ਹੋਈ ਭਾਰੀ

ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਸਿਰ ਕਰਜ਼ਾ ਵਧ ਕੇ 2.60 ਲੱਖ ਕਰੋੜ ਰੁਪਏ ਹੋ ਗਿਆ ਹੈ। ਮੌਜੂਦਾ ਸਰਕਾਰ ਦੇ ਲੰਘੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਸਿਰ 70 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਚੜ੍ਹਿਆ ਹੈ। ਪਿਛਲੇ ਸਾਲ ਇਹ ਕਰਜ਼ਾ 2.48 ਲੱਖ ਕਰੋੜ ਦਾ ਸੀ। 

Budget 2021: ਅੱਜ ਹੋਏਗਾ ਬਜਟ ਪੇਸ਼

2015-2021 ਦੇ ਸਮੇਂ ਦੌਰਾਨ ਪੰਜਾਬ ਦੀ ਆਪਣੇ ਵਸੀਲਿਆਂ ਤੋਂ ਆਮਦਨੀ ਔਸਤਨ 61 ਫੀਸਦੀ ਰਹੀ ਹੈ ਜਦੋਂ ਕਿ 39 ਫੀਸਦੀ ਔਸਤਨ ਫੰਡ ਕੇਂਦਰ ਤੋਂ ਪ੍ਰਾਪਤ ਹੋਏ ਹਨ। ਇਸ ਅਰਸੇ ਦੌਰਾਨ ਆਮਦਨ ਪ੍ਰਾਪਤੀ ਦਾ ਕਰੀਬ 80 ਫੀਸਦ ਪੱਕੇ ਖ਼ਰਚਿਆਂ ਵਿਚ ਚਲਾ ਗਿਆ ਹੈ। 

ਪਿਛੋਕੜ

Punjab Budget 2021 Live Updates: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕਰਨਗੇ। ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ। ਇਸ ਲਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਐਲਾਨ ਕੀਤੇ ਜਾ ਸਕਦੇ ਹਨ।


 


ਕੈਪਟਨ ਸਰਕਾਰ ਕੋਲ ਸਾਲ 2017 ਦੀਆਂ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਇਹ ਆਖਰੀ ਮੌਕਾ ਹੈ। ਇਸ ਲਈ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਾ ਇਹ ਬਜਟ ਲੋਕ ਲੁਭਾਊ ਰਹਿਣ ਦੀ ਸੰਭਾਵਨਾ ਹੈ।


 


2015-2021 ਦੇ ਸਮੇਂ ਦੌਰਾਨ ਪੰਜਾਬ ਦੀ ਆਪਣੇ ਵਸੀਲਿਆਂ ਤੋਂ ਆਮਦਨੀ ਔਸਤਨ 61 ਫੀਸਦੀ ਰਹੀ ਹੈ ਜਦੋਂ ਕਿ 39 ਫੀਸਦੀ ਔਸਤਨ ਫੰਡ ਕੇਂਦਰ ਤੋਂ ਪ੍ਰਾਪਤ ਹੋਏ ਹਨ। ਇਸ ਅਰਸੇ ਦੌਰਾਨ ਆਮਦਨ ਪ੍ਰਾਪਤੀ ਦਾ ਕਰੀਬ 80 ਫੀਸਦ ਪੱਕੇ ਖ਼ਰਚਿਆਂ ਵਿਚ ਚਲਾ ਗਿਆ ਹੈ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.