Punjab Budget 2021 Live Updates: ਮਨਪ੍ਰੀਤ ਬਾਦਲ ਨੇ ਖੋਲ੍ਹਿਆ ਪੰਜਾਬੀਆਂ ਲਈ ਪਿਟਾਰਾ, ਕੀਤੇ ਵੱਡੇ ਐਲਾਨ
Punjab Budget 2021 Live Updates: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ ਹੈ। ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ।
LIVE
Background
Punjab Budget 2021 Live Updates: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕਰਨਗੇ। ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ। ਇਸ ਲਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਐਲਾਨ ਕੀਤੇ ਜਾ ਸਕਦੇ ਹਨ।
ਕੈਪਟਨ ਸਰਕਾਰ ਕੋਲ ਸਾਲ 2017 ਦੀਆਂ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਇਹ ਆਖਰੀ ਮੌਕਾ ਹੈ। ਇਸ ਲਈ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਾ ਇਹ ਬਜਟ ਲੋਕ ਲੁਭਾਊ ਰਹਿਣ ਦੀ ਸੰਭਾਵਨਾ ਹੈ।
2015-2021 ਦੇ ਸਮੇਂ ਦੌਰਾਨ ਪੰਜਾਬ ਦੀ ਆਪਣੇ ਵਸੀਲਿਆਂ ਤੋਂ ਆਮਦਨੀ ਔਸਤਨ 61 ਫੀਸਦੀ ਰਹੀ ਹੈ ਜਦੋਂ ਕਿ 39 ਫੀਸਦੀ ਔਸਤਨ ਫੰਡ ਕੇਂਦਰ ਤੋਂ ਪ੍ਰਾਪਤ ਹੋਏ ਹਨ। ਇਸ ਅਰਸੇ ਦੌਰਾਨ ਆਮਦਨ ਪ੍ਰਾਪਤੀ ਦਾ ਕਰੀਬ 80 ਫੀਸਦ ਪੱਕੇ ਖ਼ਰਚਿਆਂ ਵਿਚ ਚਲਾ ਗਿਆ ਹੈ।
ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਸਥਾਪਤ ਕੀਤੀ ਜਾਵੇਗੀ
ਮਨਪ੍ਰੀਤ ਬਾਦਲ ਨੇ ਕਿਹਾ ਕਿ 3.52 ਕਰੋੜ ਰੁਪਏ ਦੀ ਲਾਗਤ ਨਾਲ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਯਾਦਗਾਰ ਲਈ ਮਿੱਟੀ ਸ਼ਹੀਦਾਂ ਦੇ ਰਿਸ਼ਤੇਦਾਰਾਂ, ਪੰਚਾਇਤਾਂ, ਸਰਪੰਚਾਂ ਤੇ ਕੌਂਸਲਰਾਂ ਵੱਲੋਂ ਲਿਆਂਦੀ ਜਾਵੇਗੀ।
ਔਰਤਾਂ ਲਈ ਸੱਤ ਹੋਸਟਲ
ਮਨਪ੍ਰੀਤ ਬਾਦਲ ਨੇ ਕਿਹਾ ਕਿ ਸਾਲ 2021-22 ਦੌਰਾਨ ਪੰਜਾਬ ਦੇ ਮੁੱਖ ਜ਼ਿਲ੍ਹਿਆਂ ਜਲੰਧਰ, ਪਟਿਆਲਾ, ਲੁਧਿਆਣਾ, ਐਸਬੀਐਸ ਨਗਰ, ਮਾਨਸਾ, ਬਰਨਾਲਾ ਤੇ ਅੰਮ੍ਰਿਤਸਰ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕਰਨ ਲਈ ਸੱਤ ਹੋਸਟਲ ਸਥਾਪਤ ਕਰਨ ਦਾ ਪ੍ਰਸਤਾਵ ਹੈ। ਇਸ ਮੰਤਵ ਲਈ 2021-22 ਦੇ ਬਜਟ ਵਿੱਚ ਪੰਜਾਹ ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
223 ਕਰੋੜ ਰੁਪਏ ਫੌਰੈਸਟ ਡਿਪਾਰਟਮੈਂਟ ਲਈ
223 ਕਰੋੜ ਰੁਪਏ ਫੌਰੈਸਟ ਡਿਪਾਰਟਮੈਂਟ ਲਈ ਰੱਖੇ ਹਨ। ਵੇਸਟ ਵਾਟਰ ਨੂੰ ਸਿੰਚਾਈ ਲਈ ਵਰਤਣ ਲਈ 480 ਕਰੋੜ ਰੱਖੇ ਹਨ।
25 ਨਵੇਂ ਹੌਰਟੀਕਲਚ ਇਸਟੀਚਿਊਟ ਨਵੇਂ ਬਣਨਗੇ।
Punjab Budget 2021 Live Updates: 25 ਨਵੇਂ ਹੌਰਟੀਕਲਚ ਇਸਟੀਚਿਊਟ ਨਵੇਂ ਬਣਨਗੇ।
ਮੁਫ਼ਤ ਬਿਜਲੀ ਦੇਣ ਲਈ 4650 ਕਰੋੜ
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 4650 ਕਰੋੜ ਰੁਪਏ ਰੱਖੇ ਗਏ ਹਨ।