ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਸਰਕਾਰ ਨੇ ਪਾਵਰ ਆਫ਼ ਅਟਾਰਨੀ ਉੱਤੇ ਲੱਗਣ ਵਾਲੀ 2 ਫ਼ੀਸਦੀ ਸਟੰਪ ਡਿਊਟੀ ਨੂੰ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਮਿਊਸੀਪਲ ਕਮੇਟੀਆਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਮਾਲਕਾਨਾ ਹੱਕ ਦੇਣ ਦੇ ਲਈ ਵੀ ਨਵੀਂ ਨੀਤੀ ਬਣਾਈ ਹੈ।