ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਬੈਠਕ ਪੂਰੀ ਹੋ ਚੁੱਕੀ ਹੈ ਅਤੇ ਬੈਠਕ ਤੋਂ ਬਾਅਦ ਵਿਧਾਨ ਸਭਾ ਦਾ ਸਰਦ ਰੁੱਤ ਦਾ ਇਜਲਾਸ ਸੱਦਣ ਦਾ ਐਲਾਨ ਕੀਤਾ ਹੈ। ਕੈਬਨਿਟ ਨੇ 13 ਦਸੰਬਰ ਤੋਂ ਲੈਕੇ 15 ਦਸੰਬਰ 2018 ਤਕ ਤਿੰਨ ਦਿਨਾਂ ਦਾ ਵਿਧਾਨ ਸਭਾ ਦਾ ਇਜਲਾਸ ਸੱਦਿਆ ਗਿਆ ਹੈ।
15ਵੀਂ ਵਿਧਾਨ ਸਭਾ ਦੇ ਛੇਵੇਂ ਇਜਲਾਸ ਦੇ ਪਹਿਲੇ ਦਿਨ ਯਾਨੀ 13 ਦਸੰਬਰ ਨੂੰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। 14 ਤੇ 15 ਨੂੰ ਵਿਧਾਨ ਸਭਾ ਦੀ ਕਾਰਵਾਈ ਜਾਰੀ ਰਹੇਗੀ ਅਤੇ 15 ਸ਼ਾਮ ਨੂੰ ਸਦਨ ਉਠਾ ਦਿੱਤਾ ਜਾਵੇਗਾ।