ਇਸ ਸਭ ਤੋਂ ਬਾਅਦ ਵੀ ਮੁੱਖ ਮੰਤਰੀ ਨੇ ਇਸ ਬਗਾਵਤ ਨੂੰ ਕੋਈ ਖਾਸ ਤੱਵਜੋਂ ਨਹੀਂ ਦਿੱਤੀ। ਸਰਕਾਰ ਨੇ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਨ ਲਈ ਬੇਸ਼ੱਕ ਪ੍ਰਸਾਸ਼ਨਿਕ ਪੱਧਰ ‘ਤੇ ਕੁਝ ਕੰਮ ਕੀਤਾ ਪਰ ਕੈਪਟਨ ਨੇ ਮੋਰਚਾ ਖੋਲ੍ਹਣ ਵਾਲੇ ਵਿਧਾਇਕਾਂ ਨੂੰ ਸ਼ਾਂਤ ਕਰਨ ਲਈ ਸਿੱਧੇ ਤੌਰ ‘ਤੇ ਕਮਾਨ ਅਜੇ ਆਪਣੇ ਹੱਥ ਨਹੀਂ ਲਈ।
ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਜ਼ਰੂਰ ਵਿਧਾਇਕਾਂ ਨੂੰ ਬੁਲਾ ਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਪਰ ਨਾਰਾਜ਼ ਵਿਧਾਇਕਾਂ ਨੇ ਉਨ੍ਹਾਂ ਨਾਲ ਬੈਠਕ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਹੁਣ ਮਾਮਲਾ ਮੁੱਖ ਮੰਤਰੀ ਦੀ ਦਖਲ ਤੋਂ ਬਾਅਦ ਸੁਲਝਣ ਵਾਲਾ ਨਹੀਂ।
ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਕਹਿੰਦੇ ਹਨ ਕਿ ਸਾਡੀ ਨਾਰਾਜ਼ਗੀ ਕੋਈ ਨਿੱਜੀ ਨਹੀਂ। ਅਸੀਂ ਅਫਸਰਸ਼ਾਹੀ ‘ਤੇ ਉਂਗਲ ਚੁੱਕੀ। ਬਤੌਰ ਵਿਧਾਇਕ ਅਫਸਰਾਂ ਦੇ ਕੰਮਾਂ ‘ਤੇ ਨਜ਼ਰ ਰੱਖਣਾ ਉਨ੍ਹਾਂ ਦਾ ਕੰਮ ਹੈ। ਮੁੱਖ ਮੰਤਰੀ ਵੱਲੋਂ ਅਜੇ ਤਕ ਕੋਈ ਸੁਨੇਹਾ ਨਹੀਂ ਆਇਆ। ਜਦੋਂ ਸੀਐਮ ਨਾਰਾਜ਼ ਵਿਧਾਇਕਾਂ ਨੂੰ ਬੁਲਾਉਣਗੇ, ਉਹ ਅਸਲ ਸਥਿਤੀ ਉਨ੍ਹਾਂ ਸਾਹਮਣੇ ਰੱਖਣਗੇ।