ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ ਨੇ ਅੱਜ ਪੰਜਾਬ 'ਚ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ 'ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਭਾਜਪਾ ਵੱਲੋਂ ਈਡੀ ਦਾ ਇਸਤੇਮਾਲ ਕਰਕੇ ਕਾਂਗਰਸੀਆਂ ਨੂੰ ਡਰਾਉਣਾ ਚਾਹੁੰਦੀ ਹੈ ਪਰ ਇਸ ਦਾ ਕਾਂਗਰਸੀ ਵਰਕਰਾਂ 'ਤੇ ਕੋਈ ਅਸਰ ਨਹੀਂ ਹੋਵੇਗਾ।



ਡਾ. ਵੇਰਕਾ ਨੇ ਕਿਹਾ ਕਿ ਭਾਜਪਾ ਡਰੀ ਹੋਈ ਹੈ ਤੇ ਬੁਖਲਾਹਟ 'ਚ ਆ ਕੇ ਅਜਿਹੇ ਕਦਮ ਚੁੱਕ ਰਹੀ ਹੈ। ਨਾ ਕਾਂਗਰਸ ਡਰਨ ਵਾਲੀ ਤੇ ਨਾ ਝੁਕਣ ਵਾਲੀ ਹੈ ਤੇ ਜਿਨ੍ਹਾਂ ਡਰਾਉਣਗੇ, ਓਨਾਂ ਹੀ ਲੋਕ ਭਾਜਪਾ ਦਾ ਵਿਰੋਧ ਕਰੇਗੀ। ਕਾਂਗਰਸ ਇਸ ਦਾ ਵਿਰੋਧ ਕਰਦੇ ਹੋਏ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਕਰੇਗੀ ਤੇ ਸੜਕਾਂ 'ਤੇ ਲੈ ਕੇ ਜਾਵੇਗੀ।

ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ 'ਤੇ ਡਾ. ਰਾਜਕੁਮਾਰ ਵੇਰਕਾ ਨੇ ਆਖਿਆ ਕਿ ਆਪ ਵੱਲੋਂ ਫੇਕ ਸਰਵੇ ਕਰਵਾਇਆ ਗਿਆ ਤੇ ਲੋਕਾਂ ਨੂੰ ਝੂਠ ਬੋਲਿਆ ਜਾ ਰਿਹਾ ਹੈ ਜਦਕਿ ਭਗਵੰਤ ਮਾਨ ਨੂੰ ਕਦੇ ਏਨੀ ਵੋਟ ਹੀ ਨਹੀਂ ਪਈ।

ਇਸ ਦੇ ਨਾਲ ਹੀ ਡਾ. ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਦੇ ਐਲਾਨ ਨਾਲ ਕੋਈ ਫਰਕ ਨਹੀਂ, ਸਗੋਂ ਕੇਜਰੀਵਾਲ ਨੇ ਆਪਣੀ ਇੱਜਤ ਬਚਾਉਣ ਭਗਵੰਤ ਮਾਨ ਦਾ ਨਾਮ ਅੱਗੇ ਕਰ ਦਿੱਤਾ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਕੰਮਾਂ ਤੋਂ ਲੋਕਾਂ ਦੇ ਮਿਲ ਰਹੇ ਪਿਆਰ ਤੋਂ ਕੇਜਰੀਵਾਲ ਘਬਰਾ ਗਿਆ ਹੈ ਤੇ ਆਪ ਨੂੰ ਉਸ ਵੇਲੇ ਆਟੇ ਦਾਲ ਦਾ ਭਾਅ ਪਤਾ ਲੱਗਾ ਜਾਵੇਗਾ ਜਦ ਲੋਕਾਂ 'ਚ ਵੋਟਾਂ ਲੈਣ ਜਾਣਗੇ, ਜਿੱਥੇ ਜਮਾਨਤ ਬਚਾਉਣੀ ਔਖੀ ਹੋ ਜਾਵੇਗੀ।

ਸੋਨੂੰ ਸੂਦ ਦੀ ਵਾਇਰਲ ਹੋ ਰਹੀ ਵੀਡੀਉ 'ਤੇ ਰਾਜਕੁਮਾਰ ਵੇਰਕਾ ਨੇ ਕਿਹਾ ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਮਾਂ ਨੂੰ ਪਸੰਦ ਕਰ ਰਹੇ ਹਨ ਤੇ ਇਹ ਚੰਗੀ ਗੱਲ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਚੋਣ ਲੜੀ ਜਾ ਰਹੀ ਹੈ ਤੇ ਨਾਲ ਹੀ ਨਵਜੋਤ ਸਿੱਧੂ ਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਪਾਰਟੀ ਚੋਣ ਲੜ ਰਹੀ ਹੈ।

ਡਾ. ਵੇਰਕਾ ਨੇ ਚੋਣ ਕਮਿਸ਼ਨ ਵੱਲੋਂ ਕੋਰੋਨਾ ਨੂੰ ਦੇਖਦੇ ਹੋਏ ਚੋਣ ਪ੍ਰਚਾਰ ਬਾਬਤ ਲਾਈਆਂ ਪਾਬੰਦੀਆਂ 'ਤੇ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਸਭ ਤੋਂ ਜ਼ਰੂਰੀ ਹੈ ਤੇ ਚੋਣ ਕਮਿਸ਼ਨ ਵੀ ਸੂਬਾ ਸਰਕਾਰਾਂ ਕੋਲੋਂ  ਕੋਰੋਨਾ ਬਾਰੇ ਸਾਰੀ ਜਾਣਕਾਰੀ ਲੈ ਰਿਹਾ ਹੈ। ਡਾ. ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਨੂੰ ਮੰਨੇਗੀ ਤੇ ਫਿਲਹਾਲ ਉਹ ਖੁਦ ਸੋਸ਼ਲ ਮੀਡੀਆ ਰਾਹੀਂ ਚੋਣ ਪ੍ਰਚਾਰ ਕਰ ਰਹੇ ਹਨ।



ਇਹ ਵੀ ਪੜ੍ਹੋ :20 ਜਨਵਰੀ ਤੱਕ ਸਕਦੈ ਪੰਜਾਬ ਵਿਧਾਨ ਸਭਾ ਦੇ ਉਮੀਦਵਾਰਾਂ ਦਾ ਐਲਾਨ : ਮਦਨ ਮੋਹਨ ਮਿੱਤਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490