Punjab News: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 30 ਅਪ੍ਰੈਲ ਨੂੰ ਪੰਜਾਬ ਬੰਦ ਦੇ ਸੱਦੇ ਸੰਬੰਧੀ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਵਾਇਰਲ ਹੋ ਰਿਹਾ ਹੈ। ਇਸ ਵਿੱਚ, ਸਾਰੇ ਧਾਰਮਿਕ ਅਤੇ ਵਪਾਰਕ ਸੰਗਠਨਾਂ ਦੇ ਨਾਮ 'ਤੇ 30 ਅਪ੍ਰੈਲ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸਦੇ ਚੱਲਦੇ ਅੱਜ ਲੋਕਾਂ ਵਿਚਾਲੇ ਇਸ ਗੱਲ ਨੂੰ ਲੈ ਉਲਝਣ ਬਣੀ ਹੋਈ ਹੈ ਕਿ ਅੱਜ ਪੰਜਾਬ ਬੰਦ ਹੈ ਕਿ ਨਹੀਂ।
ਇਸ ਕਥਿਤ ਪੋਸਟਰ ਵਿੱਚ, ਪੰਜਾਬ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ, ਦੁਕਾਨਾਂ, ਫੈਕਟਰੀਆਂ, ਨਿੱਜੀ ਸਕੂਲਾਂ, ਨਿੱਜੀ ਸੰਸਥਾਵਾਂ, ਨਿੱਜੀ ਟਰਾਂਸਪੋਰਟਰਾਂ ਨੂੰ 30 ਅਪ੍ਰੈਲ, ਬੁੱਧਵਾਰ ਨੂੰ ਬੰਦ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੈ।
ਦਰਅਸਲ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਸਮੇਂ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਸੰਗਠਨ ਨੇ 30 ਅਪ੍ਰੈਲ ਨੂੰ ਪੰਜਾਬ ਬੰਦ ਦਾ ਸੱਦਾ ਨਹੀਂ ਦਿੱਤਾ ਹੈ। ਇਸ ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ, ਲੋਕਾਂ ਵਿੱਚ ਲਗਾਤਾਰ ਉਲਝਣ ਹੈ ਕਿ 30 ਅਪ੍ਰੈਲ ਨੂੰ ਪੰਜਾਬ ਬੰਦ ਹੋ ਸਕਦਾ ਹੈ, ਪਰ ਇਸ ਕਥਿਤ ਪੋਸਟਰ 'ਤੇ ਨਾ ਤਾਂ ਕਿਸੇ ਸੰਗਠਨ ਦਾ ਨਾਮ ਹੈ ਅਤੇ ਨਾ ਹੀ ਕੋਈ ਸੰਪਰਕ ਨੰਬਰ, ਇਸ ਲਈ ਪੰਜਾਬ 30 ਅਪ੍ਰੈਲ ਨੂੰ ਪੂਰੀ ਤਰ੍ਹਾਂ ਖੁੱਲ੍ਹਾ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre: Weather Forecast: ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਆਏਗਾ ਤੇਜ਼ ਤੂਫਾਨ ਅਤੇ ਵਰ੍ਹੇਗਾ ਮੀਂਹ! ਰੈੱਡ ਅਲਰਟ ਹੋਇਆ ਜਾਰੀ; ਜਾਣੋ ਮੌਸਮ ਦੀ ਤਾਜ਼ਾ ਅਪਡੇਟ... Read MOre: Punjab News: ਪਿਆਕੜਾਂ ਨੂੰ ਵੱਡਾ ਝਟਕਾ, ਪੰਜਾਬ 'ਚ ਵਧੀ ਸਖਤੀ; ਜਨਤਕ ਥਾਵਾਂ-ਢਾਬਿਆਂ ਅਤੇ ਗੱਡੀ 'ਚ ਇਹ ਕੰਮ ਕਰਨਾ ਪਏਗਾ ਮਹਿੰਗਾ...