Verka Milk Price: ਪੰਜਾਬ ਸਮੇਤ ਚੰਡੀਗੜ੍ਹ, ਦਿੱਲੀ ਅਤੇ ਐਨਸੀਆਰ ਦੇ ਲੱਖਾਂ ਉਪਭੋਗਤਾਂ ਲਈ ਇੱਕ ਹੋਰ ਝਟਕਾ – ਵੇਰਕਾ ਮਿਲਕ ਨੇ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। 30 ਅਪ੍ਰੈਲ 2025 ਦੀ ਸਵੇਰੇ ਯਾਨੀਕਿ ਅੱਜ ਤੋਂ ਵੇਰਕਾ ਦੇ ਸਾਰੇ ਦੁੱਧ ਵੈਰੀਐਂਟਸ 1 ਤੋਂ 4 ਰੁਪਏ ਤੱਕ ਮਹਿੰਗੇ ਮਿਲਣਗੇ। ਕੰਪਨੀ ਨੇ ਦੁੱਧ ਦੀ ਲਾਗਤ ਵਿੱਚ ਵਾਧਾ ਅਤੇ ਉਤਪਾਦਨ ਖਰਚ ਨੂੰ ਇਸ ਵਾਧੇ ਦੀ ਵਜ੍ਹਾ ਦੱਸਿਆ ਹੈ।
ਲੋਕਾਂ ਦੀ ਜੇਬ ਉੱਤੇ ਸਿੱਧਾ ਅਸਰ
ਹਾਲਾਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਵੀ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਹੈ, ਪਰ ਤਾਜ਼ਾ ਵਾਧੇ ਨਾਲ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪਏਗਾ। ਖਾਸ ਗੱਲ ਇਹ ਹੈ ਕਿ ਇਹ ਨਵੇਂ ਦਰ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹਨ – ਦਿੱਲੀ, ਚੰਡੀਗੜ੍ਹ ਅਤੇ ਐਨਸੀਆਰ ਵਿੱਚ ਵੀ ਲਾਗੂ ਹੋਣਗੇ।