ਚੰਡੀਗੜ੍ਹ: ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਵਧ ਰਹੇ ਪ੍ਰਭਾਅ ਨੂੰ ਵੇਖਦਿਆਂ ਬੀਤੇ ਦਿਨੀਂ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਦਾ ਲੌਕਡਾਊਨ ਦਾ ਐਲਾਨ ਕੀਤਾ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁੱਝ ਸ਼ਰਤਾਂ ਦੇ ਅਧੀਨ ਛੋਟ ਵੀ ਦਿੱਤੀ ਗਈ। ਜਿਨ੍ਹਾਂ ਵਿੱਚ ਬੱਸ ਸੇਵਾ ਵੀ ਸ਼ਾਮਲ ਹੈ।
ਇਸ ਦੇ ਨਾਲ ਹੀ ਤੁਹਾਨੂੰ ਲੌਕਡਾਊਨ ਦੇ ਪਹਿਲੇ ਦਿਨ ਯਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਦਾ ਹਾਲ ਦੱਸਦੇ ਹਾਂ। ਜਿੱਥੇ ਏਪੀਬੀ ਸਾਂਝਾ ਦੀ ਟੀਮ ਨੇ ਲੌਕਡਾਊਨ ਦਾ ਰਿਐਲਟੀ ਚੈੱਕ ਕੀਤਾ। ਇਸ ਦੌਰਾਨ ਏਪੀਬੀ ਸਾਂਝਾ ਦੀ ਟੀਮ ਨੇ ਵੇਖਿਆ ਕਿ ਬੱਸ ਸਟੈਂਡ ਦੇ ਕਿਸੇ ਵੀ ਐਂਟਰੀ ਪੁਆਇੰਟ 'ਤੇ ਕਿਸੇ ਵੀ ਯਾਤਰੀ ਦੇ ਸਕ੍ਰੀਨਿੰਗ ਨਹੀਂਂ ਕੀਤੀ ਜਾ ਰਹੀ। ਜਦਕਿ ਪ੍ਰਸ਼ਾਸਨ ਦੀਆਂ ਸਾਫ਼ ਹਦਾਇਤਾਂ ਹਨ ਕੀ ਆਉਣ ਵਾਲੇ ਹਰ ਇੱਕ ਯਾਤਰੀ ਦੀ ਸਕ੍ਰੀਨਿੰਗ ਕੀਤੀ ਜਾਵੇ।
ਇਸ ਬਾਰੇ ਜਦੋਂ ਏਪੀਬੀ ਸਾਂਝਾ ਨੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਸਰਕਾਰ ਵੱਲੋਂ ਲਿਖਤੀ ਆਰਡਰ ਨਹੀਂ ਆਇਆ। ਇਸੇ ਤਰ੍ਹਾਂ ਬੱਸਾਂ ਵਿੱਚ ਵੀ ਫ਼ਾਸਲਾ ਰੱਖਦੇ ਹੋਏ 50 ਪ੍ਰਤੀਸ਼ਤ ਸਵਾਰੀਆਂ ਬਿਠਾਉਣ ਦੀ ਹਿਦਾਇਤ ਦਿੱਤੀ ਗਈ ਸੀ। ਪਰ ਕੈਮਰੇ 'ਚ ਕੈਦ ਹੋਈਆਂ ਤਸਵੀਰਾਂ ਕੁਝ ਹੋਰ ਹੀ ਹਕੀਕਤ ਬਿਆਨ ਕਰ ਰਹੀਆਂ ਹਨ।
ਤਸਵੀਰਾਂ ਵਿੱਚ ਕੈਦ ਹੋਈਆਂ ਸਵਾਰੀਆਂ ਬਿਲਕੁਲ ਨਾਲ ਜੁੜ ਕੇ ਇਕੱਠਿਆਂ ਨਜ਼ਰ ਆਈਆਂ। ਬੱਸ ਅੱਡੇ ਉੱਪਰ ਲੰਬੇ ਰੂਟਾਂ ਦੀਆਂ ਬੱਸਾਂ ਲਈ ਟਿਕਟਾਂ ਕੱਟਦੇ ਕੰਡਕਟਰ ਵੀ ਸ਼ਾਇਦ ਮਾਸਕ ਨੂੰ ਮਜ਼ਾਕ ਹੀ ਸਮਝਦੇ ਹਨ। ਇਸ ਦੌਰਾਨ ਟਿਕਟਾਂ ਕੱਟਦੇ ਕੰਡਕਟਰ ਨੇ ਮਾਸਕ ਜ਼ਰੂਰ ਪਾਇਆ ਹੈ ਪਰ ਨੱਕ ਅਤੇ ਮੂੰਹ ਬਿਲਕੁਲ ਨੰਗੇ ਹਨ। ਜਿਸਦੇ ਚਾਰ ਚੁਫੇਰੇ ਸਵਾਰੀਆਂ ਦਾ ਘੇਰਾ ਹੈ। ਪਰ ਕੈਮਰਾ ਵੇਖਦੇ ਹੀ ਕੰਡਕਟਰ ਨੂੰ ਮਾਸਕ ਮੂੰਹ 'ਤੇ ਪਾਉਣ ਦਾ ਚੇਤਾ ਆ ਗਿਆ।
ਇਸ ਦੇ ਨਾਲ ਹੀ ਚੰਡੀਗੜ੍ਹ 'ਚ ਪ੍ਰਈਵੇਟ ਦਫ਼ਤਰ ਬੰਦ ਹਨ ਅਤੇ ਸਰਕਾਰੀ ਦਫ਼ਤਰਾਂ 'ਚ 50% ਕਰਮੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Captain Amarinder Singh Meeting: ਕੈਪਟਨ ਨੇ ਸੱਦੀ ਅਹਿਮ ਮੀਟਿੰਗ, ਕਈ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904