punjab cm bhagwant mann slams central government stating pathankot terrorist attack


Bhagwant Mann Fresh Attack On Central Govt: ਕੇਂਦਰ 'ਤੇ ਤਾਜ਼ਾ ਹਮਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ 2016 'ਚ ਪਠਾਨਕੋਟ ਹਮਲੇ ਦੌਰਾਨ ਪੰਜਾਬ ਨੂੰ ਫੌਜ ਭੇਜਣ ਲਈ 7.5 ਕਰੋੜ ਰੁਪਏ ਦੇਣ ਲਈ ਕਿਹਾ ਸੀ। ਰਾਜ ਵਿਧਾਨ ਸਭਾ ਵਿੱਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਅੱਗੇ ਦਾਅਵਾ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਸਾਧੂ ਸਿੰਘ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਗਏ ਸੀ ਅਤੇ ਉਨ੍ਹਾਂ ਨੂੰ ਆਪਣੇ ਐਮਪੀ ਫੰਡ ਚੋਂ ਪੈਸੇ ਕੱਟਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਲਿਖਤੀ ਬਿਆਨ ਵੀ ਮੰਗਿਆ ਸੀ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਅਤੇ ਭਾਰਤ ਤੋਂ ਫੌਜ ਹਾਇਰ ਕੀਤੀ ਹੈ।


ਸੀਐਮ ਨੇ ਕਹੀ ਇਹ ਗੱਲ


ਸੀਐਮ ਮਾਨ ਨੇ ਕਿਹਾ ਕਿ ਪਠਾਨਕੋਟ ਹਮਲੇ ਦੌਰਾਨ ਫੌਜ ਆਈ ਸੀ। ਬਾਅਦ ਵਿਚ ਮੈਨੂੰ ਚਿੱਠੀ ਮਿਲੀ ਕਿ ਪੰਜਾਬ ਨੂੰ ਫੌਜ ਭੇਜੇ ਜਾਣ ਵਜੋਂ 7.5 ਕਰੋੜ ਰੁਪਏ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਧੂ ਸਿੰਘ ਤੇ ਮੈਂ ਰਾਜਨਾਥ ਸਿੰਘ ਕੋਲ ਗਏ ਸੀ। ਉਨ੍ਹਾਂ ਨੂੰ ਕਿਹਾ ਕਿ ਮੇਰੇ ਸੰਸਦ ਮੈਂਬਰ ਫੰਡ 'ਚੋਂ ਕਟੌਤੀ ਕਰ ਲੈਣ ਪਰ ਪੰਜਾਬ ਨੂੰ ਲਿਖਤੀ ਰੂਪ 'ਚ ਦੇ ਦਿਓ ਕਿ ਇਹ ਦੇਸ਼ ਦਾ ਹਿੱਸਾ ਨਹੀਂ ਹੈ ਅਤੇ ਭਾਰਤ ਤੋਂ ਫੌਜ ਕਿਰਾਏ 'ਤੇ ਲਈ ਹੈ।






ਪਠਾਨਕੋਟ ਅੱਤਵਾਦੀ ਹਮਲਾ


ਦੱਸ ਦਈਏ ਕਿ 2016 ਵਿੱਚ ਅੱਤਵਾਦੀਆਂ ਨੇ 1-2 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਠਾਨਕੋਟ ਵਿੱਚ ਰਣਨੀਤਕ ਭਾਰਤੀ ਹਵਾਈ ਸੈਨਾ (IAF) ਬੇਸ ਉੱਤੇ ਆਤਮਘਾਤੀ ਹਮਲਾ ਕੀਤਾ ਸੀ। 80 ਘੰਟੇ ਤੱਕ ਚੱਲੇ ਮੁਕਾਬਲੇ 'ਚ 4 ਅੱਤਵਾਦੀ ਮਾਰੇ ਗਏ, ਜਦਕਿ ਇਸ ਆਪਰੇਸ਼ਨ 'ਚ 7 ਸੁਰੱਖਿਆ ਕਰਮੀ ਵੀ ਮਾਰੇ ਗਏ ਸੀ।


ਇਹ ਵੀ ਪੜ੍ਹੋ: WhatsApp ਨੇ ਜਾਰੀ ਕੀਤਾ ਨਵਾਂ ਅਪਡੇਟ, ਹੁਣ ਚੈਟ ਟੈਬ ਤੋਂ ਬਾਹਰ ਆ ਕੇ ਵੀ ਸੁਣ ਸਕੋਗੇ ਵਾਇਸ ਮੈਸੇਜ