ਚੰਡੀਗੜ੍ਹ: ਮੰਗਲਵਾਰ ਨੂੰ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਦੇ ਮੁੱਦੇ 'ਤੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਬੈਠਕ ਹੋਈ। ਮੁੱਖ ਮੰਤਰੀ ਮਨੋਹਰ ਲਾਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ ਹੋਈ ਮੀਟਿੰਗ ਵਿੱਚ ਪਾਣੀਆਂ ਦੇ ਮਸਲੇ ਬਾਰੇ-ਵਿਚਾਰ ਵਟਾਂਦਰੇ ਕੀਤੇ। ਕੇਂਦਰੀ ਜਲ ਊਰਜਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਿੱਲੀ ਦੇ ਕਿਰਤ ਸ਼ਕਤੀ ਭਵਨ ਵਿੱਚ ਜਲ ਸਰੋਤ ਮੰਤਰਾਲੇ ਪਹੁੰਚੇ, ਜਦਕਿ ਅਮਰਿੰਦਰ ਸਿੰਘ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ 'ਚ ਸ਼ਾਮਲ ਹੋਏ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਵਾਈਐਲ ਦੇ ਮੁੱਦੇ 'ਤੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਨਹੀਂ ਹੈ।



ਦੱਸ ਦਈਏ ਕਿ ਕੋਰੋਨਾ ਕਰਕੇ ਕੈਪਟਨ ਦਿੱਲੀ ਨਹੀਂ ਗਏ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਮੀਟਿੰਗ 'ਚ ਹਿੱਸਾ ਲਿਆ। ਰਾਜੀਵ ਗਾਂਧੀ ਦੇ ਸਮੇਂ ਦੇ ਪਾਣੀ ਦੇ ਸਮਝੌਤੇ ਨੂੰ ਅਮਰਿੰਦਰ ਸਿੰਘ ਨੇ ਉਦੋਂ ਰੱਦ ਕਰ ਦਿੱਤਾ ਸੀ ਜਦੋਂ ਉਹ 2007 'ਚ ਪੰਜਾਬ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ। ਸਤਲੁਜ ਤੇ ਯਮੁਨਾ ਨਦੀਆਂ ਨੂੰ ਜੋੜਨ ਵਾਲੀ ਨਹਿਰ ਬਣਾਉਣ ਲਈ ਦੋਵਾਂ ਸੂਬਿਆਂ 'ਚ ਲੜਾਈ ਚੱਲ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904