Punjab Election 2022: ਚੰਡੀਗੜ੍ਹ: ਦਿੱਲੀ ਦਰਬਾਰ 'ਚ ਕਾਂਗਰਸ ਦੇ ‘ਮਿਸ਼ਨ ਪੰਜਾਬ’ ਦੀ ਤਿਆਰੀ ਹੋਈ ਹੈ। ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ, ਪਾਰਟੀ ਪ੍ਰਧਾਨ ਨਵਜੋਤ ਸਿੱਧੂ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਜੋਸ਼ ਦਾ ਟੀਕਾ ਲਾ ਕੇ ਪੰਜਾਬ ਵੱਲ ਤੋਰਿਆ ਹੈ। ਰਾਹੁਲ ਗਾਂਧੀ ਨੇ ਸੀਨੀਅਰ ਲੀਡਰਾਂ ਨੂੰ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਦਾ ਪਾਠ ਵੀ ਪੜ੍ਹਾਇਆ ।


ਦੱਸ ਦਈਏ ਕਿ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਨੂੰ ਇਕਸੁਰ ਕਰਨ ਲਈ ਬੁੱਧਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਦਿੱਲੀ ਦਰਬਾਰ ਬੁਲਾਇਆ ਸੀ। ਮੀਟਿੰਗ ਵਿੱਚ ਆਪਸੀ ਤਕਰਾਰ ਤੇ ਗਿਲੇ-ਸ਼ਿਕਵੇ ਛੱਡ ਕੇ ਪਾਰਟੀ ਦੀ ਜਿੱਤ ਲਈ ਡਟਣ ਲਈ ਕਿਹਾ ਗਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਬਾਰੇ ਵੀ ਚਰਚਾ ਹੋਈ ਹੈ। ਪਤਾ ਲੱਗਾ ਹੈ ਕਿ ਹੁਣ ਜਲਦ ਹੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਹੋਏਗੀ।


ਕਾਂਗਰਸ ਹਾਈਕਮਾਨ ਲਈ ਇਸ ਵੇਲੇ ਵਿਰੋਧੀਆਂ ਨਾਲੋਂ ਆਪਣਿਆਂ ਦੀ ਜ਼ਿਆਦਾ ਫਰਕ ਹੈ। ਪਾਰਟੀ ਨਵਜੋਤ ਸਿੱਧੂ ਵਿਰੋਧੀਆਂ ਨਾਲੋਂ ਵੱਧ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਸੋਸ਼ਲ ਮੀਡੀਆ ਉੱਪਰ ਆਪਣੀ ਪਾਰਟੀ ਤੇ ਸਰਕਾਰ ਬਾਰੇ ਗੰਭੀਰ ਸਵਾਲ ਉਠਾ ਰਹੇ ਹਨ। ਇਸ ਕਰਕੇ ਕਾਂਗਰਸ ਅੰਦਰ ਅਜੇ ਵੀ ਅਮਾਸਾਣ ਚੱਲ ਰਿਹਾ ਹੈ।


ਉਧਰ, ਕੇਤੀ ਕਾਨੂੰਨ ਵਾਪਸ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਹੱਥ ਮਿਲਾ ਕੇ ਮੈਦਾਨ ਵਿੱਚ ਨਿੱਤਰਣ ਦੀ ਕਿਆਰੀ ਕਰ ਰਹੇ ਹਨ। ਕਾਂਗਰਸ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਉਹ ਆਪਣੇ ਨਾਲ ਪੁਰਾਣੇ ਸਾਥੀ ਲਿਜਾ ਸਕਦੇ ਹਨ। ਇਸ ਨਾਲ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਲਈ ਔਖੀ ਹਾਲਤ ਬਣ ਸਕਦੀ ਹੈ। ਇਸ ਸਭ ਕਾਸੇ ਨੂੰ ਧਿਆਨ ਵਿੱਚ ਰੱਖਦਿਆਂ ਰਾਹੁਲ ਗਾਂਧੀ ਨੇ ਸਭ ਨੂੰ ਇੱਕਜੁੱਟ ਦਾ ਮੰਤਰ ਪੜ੍ਹਇਆ ਹੈ।


ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਅਗਲੀਆਂ ਚੋਣਾਂ ਦੇ ਮੱਦਨਜ਼ਰ ਸੁਨੀਲ ਜਾਖੜ ਨੂੰ ਮਿਲ ਕੇ ਚੱਲਣ ਲਈ ਕਿਹਾ ਜਦੋਂਕਿ ਜਾਖੜ ਨੇ ਹਾਈਕਮਾਨ ਨੂੰ ਚਿੰਤਾਮੁਕਤ ਕੀਤਾ ਕਿ ਉਹ ਟਕਸਾਲੀ ਕਾਂਗਰਸੀ ਹਨ ਤੇ ਕਾਂਗਰਸ ’ਚੋਂ ਬਾਹਰ ਕਦੇ ਨਹੀਂ ਵੇਖਣਗੇ। ਰਾਹੁਲ ਗਾਂਧੀ ਨੇ ਮੁੜ ਦੁਹਰਾਇਆ ਕਿ ਉਹ ਅਹਿਮ ਜ਼ਿੰਮੇਵਾਰੀ ਦੇਣ ਨੂੰ ਤਿਆਰ ਹਨ ਪਰ ਜਾਖੜ ਨੇ ਕਿਹਾ ਕਿ ਉਨ੍ਹਾਂ ਲਈ ਅਹੁਦੇ ਕੋਈ ਮਾਅਨੇ ਨਹੀਂ ਰੱਖਦੇ।



ਇਹ ਵੀ ਪੜ੍ਹੋ: ਮਨਜਿੰਦਰ ਸਿਰਸਾ ਦੇ ਬੀਜੇਪੀ 'ਚ ਜਾਣ ਨਾਲ ਅਕਾਲੀ ਦਲ 'ਚ ਭੂਚਾਲ, ਦਲਜੀਤ ਚੀਮਾ ਨੇ ਕਹੀ ਵੱਡੀ ਵੱਡੀ ਗੱਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904