PM Modi's Security Breach: ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਕਾਫੀ ਸਿਆਸਤ ਹੋ ਰਹੀ ਹੈ। ਚੋਣਾਂ ਦੇ ਮੌਸਮ 'ਚ ਇਸ ਮਾਮਲੇ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਆਪਸ 'ਚ ਲੜ ਰਹੀਆਂ ਹਨ। ਉਧਰ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਤੀਂ ਇੱਕ ਟਵੀਟ ਰਾਹੀਂ ਇਸ ਮਾਮਲੇ ਨੂੰ ਹੋਰ ਹਵਾ ਦੇ ਦਿੱਤੀ ਹੈ। ਸੀਐਮ ਚਰਨਜੀਤ ਸਿੰਘ ਚੰਨੀ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਇੱਕ ਬਿਆਨ ਨੂੰ ਟਵੀਟ ਕਰਕੇ ਪੀਐਮ ਮੋਦੀ ਦਾ ਨਾਂਅ ਲਏ ਬਗੈਰ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।


CM ਚੰਨੀ ਨੇ ਕੀ ਕਿਹਾ?


ਸੀਐਮ ਚਰਨਜੀਤ ਸਿੰਘ ਚੰਨੀ ਨੇ ਇੱਕ ਟਵੀਟ ਵਿੱਚ ਸਰਦਾਰ ਪਟੇਲ ਦਾ ਹਵਾਲਾ ਦਿੰਦੇ ਹੋਏ ਲਿਖਿਆ, "ਜਿਸਨੂੰ ਡਿਊਟੀ ਨਾਲੋਂ ਜਾਨ ਦੀ ਪਰਵਾਹ ਹੋਵੇ, ਉਸਨੂੰ ਭਾਰਤ ਵਰਗੇ ਦੇਸ਼ ਵਿੱਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ - ਸਰਦਾਰ ਵੱਲਭ ਭਾਈ ਪਟੇਲ।"




ਸਿੱਧੂ ਨੇ ਵੀ ਸਾਧਿਆ ਨਿਸ਼ਾਨਾ


ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਨੂੰ ਪੰਜਾਬ ਦੇ ਮਾਣ-ਸਨਮਾਨ ਨਾਲ ਜੋੜਿਆ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ, "ਇਹ ਕਹਿਣਾ ਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ, ਇਹ ਪੰਜਾਬ ਦੇ ਨਾਂਅ 'ਤੇ ਕਾਲਿਖ ਲਾਉਣ ਦੀ ਤੁਹਾਡੀ ਕੋਸ਼ਿਸ਼ ਹੈ, ਪਰ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਪੰਜਾਬ ਵਿੱਚ ਤੁਹਾਡਾ ਕੁਝ ਨਹੀਂ ਬਚਿਆ।"


ਪੀਐਮ ਮੋਦੀ ਫਲਾਈਓਵਰ 'ਤੇ 20 ਮਿੰਟ ਤੱਕ ਫਸੇ ਰਹੇ


ਦੱਸ ਦਈਏ ਕਿ ਬੁੱਧਵਾਰ ਨੂੰ ਪੰਜਾਬ ਦੇ ਵਿਧਾਨ ਸਭਾ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ''ਗੰਭੀਰ ਲਾਪਰਵਾਹੀ' ਦੀ ਘਟਨਾ ਉਦੋਂ ਵਾਪਰੀ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਫਿਰੋਜ਼ਪੁਰ 'ਚ ਇੱਕ ਸੜਕ ਨੂੰ ਜਾਮ ਕਰ ਦਿੱਤਾ, ਜਿਸ ਤੋਂ ਉਨ੍ਹਾਂ ਨੇ ਲੰਘਣਾ ਸੀ। ਇਸ ਕਾਰਨ ਪ੍ਰਧਾਨ ਮੰਤਰੀ 20 ਮਿੰਟ ਤੱਕ ਫਲਾਈਓਵਰ 'ਤੇ ਫਸੇ ਰਹੇ। ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਦਿੱਲੀ ਪਰਤ ਗਏ। ਉਹ ਨਾ ਤਾਂ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਨਾ ਹੀ ਦੋ ਸਾਲਾਂ ਬਾਅਦ ਸੂਬੇ ਵਿੱਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰ ਸਕੇ।



ਇਹ ਵੀ ਪੜ੍ਹੋਜਦੋਂ ਸਟੇਜ 'ਤੇ ਕਿਸਾਨ ਆਗੂ ਨੇ ਭਾਜਪਾ ਵਿਧਾਇਕ ਦੇ ਜੜਿਆ ਥੱਪੜ, ਵੇਖੋ ਵੀਡੀਓ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904