ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਹੁਣ ਤੋਂ ਹੀ ਇੱਕ-ਦੂਜੇ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਸਾਨਾਂ ਦੇ ਅੰਦੋਲਨ ਦੇ ਬਹਾਨੇ ਮੋਦੀ ਸਰਕਾਰ 'ਤੇ ਤੰਨਜ ਕੱਸਿਆ ਹੈ। ਸਿੱਧੂ ਨੇ ਟਵੀਟ ਕਰਕੇ ਰਾਸ਼ਟਰੀ ਜਮਹੂਰੀ ਗੱਠਜੋੜ (ਐਨਡੀਏ) ਦਾ ਨਵਾਂ ਮਤਲਬ ਸਮਝਾਇਆ ਹੈ। ਸਿੱਧੀ ਨੇ ਕਿਹਾ ਹੈ ਕਿ ਐਨਡੀਏ ਦਾ ਮਤਲਬ 'ਨੋ ਡੇਟਾ ਅਵੇਲੇਬਲ' ਹੈ।


ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣਾ ਟਵੀਟ ਕੇਂਦਰ ਦੀ ਮੋਦੀ ਸਰਕਾਰ ਵੱਲ ਮੋੜਿਆ ਹੈ। ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਦੀ ਐਨਡੀਏ ਸਰਕਾਰ ਨੂੰ ‘ਨੋ ਡੇਟਾ ਅਵੇਲੇਬਲ’ ਸਰਕਾਰ ਕਰਾਰ ਦਿੱਤਾ ਹੈ। ਮੋਦੀ ਸਰਕਾਰ ਵੱਲੋਂ ਵੱਖ-ਵੱਖ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਮਾਮੂਲੀ ਵਾਧੇ ਦੀ ਸਖ਼ਤ ਨਿਖੇਧੀ ਕਰਦਿਆਂ ਸਿੱਧੂ ਨੇ ਕਿਹਾ ਕਿ ਐਨਡੀਏ ਸਰਕਾਰ ਤੋਂ ਕੋਈ ਵੀ ਡਾਟਾ (ਡੇਟਾ) ਪੁੱਛੋ, ਜਵਾਬ ਹਮੇਸ਼ਾਂ 'ਨੋ ਡੇਟਾ ਅਵੇਲੇਬਲ' ਹੁੰਦਾ ਹੈ।


ਵੀਰਵਾਰ ਨੂੰ ਲਗਾਤਾਰ ਚਾਰ ਟਵੀਟਾਂ ਵਿੱਚ ਸਿੱਧੂ ਨੇ ਲਿਖਿਆ - ਐਨਡੀਏ ਦਾ ਮਤਲਬ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਵਪਾਰੀਆਂ,,, ਆਦਿ ਦਾ 'ਨੋ ਡੇਟਾ ਅਵੇਲੇਬਲ' (ਕੋਈ ਡਾਟਾ ਉਪਲਬਧ ਨਹੀਂ)। ਸਰਕਾਰ ਸਿਰਫ ਆਪਣੇ ਅਮੀਰ ਕਾਰਪੋਰੇਟ ਮਿੱਤਰਾਂ ਬਾਰੇ ਜਾਣਦੀ ਹੈ, ਜਿਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ, ਜੋ ਜਹਾਜ਼ਾਂ 'ਚ ਸਫਰ ਕਰਦੇ ਹਨ ਤੇ ਜੋ ਆਪਣੀਆਂ ਨੀਤੀਆਂ ਬਣਾਉਂਦੇ ਹਨ, ਜਿਵੇਂ ਕਿ ਤਿੰਨ ਖੇਤੀਬਾੜੀ ਕਾਨੂੰਨ, ਜਿਨ੍ਹਾਂ ਦਾ ਲਾਭ ਸਿਰਫ 0.1 ਪ੍ਰਤੀਸ਼ਤ ਹੋਵੇਗਾ, ਜਦੋਂ ਕਿ 70 ਪ੍ਰਤੀਸ਼ਤ ਭਾਰਤੀਆਂ ਨੂੰ ਲੁੱਟਿਆ ਜਾਵੇਗਾ।


2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਐਨਡੀਏ ਸਰਕਾਰ ਦੇ ਦਾਅਵਿਆਂ ਨੂੰ ਚੁਣੌਤੀ ਦਿੰਦਿਆਂ ਸਿੱਧੂ ਨੇ ਇੱਕ ਵੱਖਰੇ ਟਵੀਟ ਵਿੱਚ ਲਿਖਿਆ- ਕੇਂਦਰ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਗੰਨੇ 'ਤੇ ਐਫਆਰਪੀ 1.75 ਫੀਸਦੀ (ਸਿਰਫ ਰੁਪਏ), ਕਣਕ 'ਤੇ ਐਮਐਸਪੀ ਸਿਰਫ 2 ਪ੍ਰਤੀਸ਼ਤ (ਸਿਰਫ 40 ਰੁਪਏ) ਵਧਾਇਆ। ਪਿਛਲੇ ਇੱਕ ਸਾਲ ਦੌਰਾਨ ਡੀਜ਼ਲ ਦੀ ਕੀਮਤ ਵਿੱਚ 48 ਫੀਸਦੀ, ਡੀਏਪੀ ਵਿੱਚ 140 ਫੀਸਦੀ, ਸਰ੍ਹੋਂ ਦੇ ਤੇਲ ਵਿੱਚ 174 ਫੀਸਦੀ, ਸੂਰਜਮੁਖੀ ਦੇ ਤੇਲ ਵਿੱਚ 170 ਫੀਸਦੀ ਅਤੇ ਐਲਪੀਜੀ ਸਿਲੰਡਰ ਵਿੱਚ 190 ਰੁਪਏ ਦਾ ਵਾਧਾ ਹੋਇਆ ਹੈ।


ਦੱਸ ਦਈਏ ਕਿ ਨਵਜੋਤ ਸਿੱਧੂ ਨੇ ਆਪਣੇ ਟਵੀਟ ਵਿੱਚ ਐਨਡੀਏ ਨੂੰ ਨਿਸ਼ਾਨਾ ਬਣਾਉਂਦੇ ਹੋਏ, 'ਨੋ ਡੇਟਾ ਅਵੇਲੇਬਲ' ਨੂੰ ਇੱਕ ਦਿਲਚਸਪ ਤਰੀਕੇ ਨਾਲ ਪਰਿਭਾਸ਼ਤ ਕੀਤਾ, ਜੋ ਇਸ ਪ੍ਰਕਾਰ ਹੈ


ਕਿਸਾਨਾਂ ਦੀ ਆਮਦਨ: 'ਨੋ ਡੇਟਾ ਅਵੇਲੇਬਲ'


ਕਿਸਾਨ ਖੁਦਕੁਸ਼ੀਆਂ: 'ਨੋ ਡੇਟਾ ਅਵੇਲੇਬਲ'


ਨੌਕਰੀਆਂ ਦਾ ਨੁਕਸਾਨ: 'ਨੋ ਡੇਟਾ ਅਵੇਲੇਬਲ'


ਪ੍ਰਵਾਸੀ ਮਜ਼ਦੂਰ: 'ਨੋ ਡੇਟਾ ਅਵੇਲੇਬਲ'


ਹੁਣ ਐਨਡੀਏ ਦਾ ਅਰਥ: 'ਨੋ ਡੇਟਾ ਅਵੇਲੇਬਲ'


ਇਹ ਵੀ ਪੜ੍ਹੋ: Coronavirus Update: ਸਤੰਬਰ 'ਚ ਚੌਥੀ ਵਾਰ ਕੋਰੋਨਾ ਕੇਸ ਆਏ 40 ਹਜ਼ਾਰ ਤੋਂ ਘੱਟ, 24 ਘੰਟਿਆਂ 'ਚ 260 ਲੋਕਾਂ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904