ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਆਪਸੀ ਕਾਟੋ-ਕਲੇਸ਼ ਸਿਖਰ 'ਤੇ ਪਹੁੰਚ ਗਿਆ ਹੈ। ਹੁਣ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਿਚਾਲੇ ਕੁੜੱਤਣ ਪੈਦਾ ਹੋ ਗਈ ਹੈ। ਦਰਅਸਲ ਪੰਜਾਬ 'ਚ ਪਾਰਟੀ ਦੀ ਸਥਿਤੀ 'ਤੇ ਰਾਵਤ ਦੇ ਬਿਆਨ ਤੋਂ ਬਾਅਦ ਦੋਵੇਂ ਲੀਡਰ ਆਹਮੋ-ਸਾਹਮਣੇ ਹਨ।
ਜਾਖੜ ਨੇ ਕਿਹਾ ਪਾਰਟੀ ਦੇ ਹਿੱਤ ਸਰਵਉੱਚ ਹਨ। ਉਨ੍ਹਾਂ ਕਿਹਾ ਕਿ ਕੋਈ ਦੂਜਾ ਲੀਡਰ ਸੰਗਠਨ ਨੂੰ ਮਜਬੂਤੀ ਦੇ ਸਕਦਾ ਹੈ ਤੇ ਰਾਵਤ ਇਸ ਬਾਬਤ ਰਾਹੁਲ ਗਾਂਧੀ ਨਾਲ ਗੱਲ ਕਰਕੇ ਨਵਾਂ ਪ੍ਰਧਾਨ ਚੁਣ ਸਕਦੇ ਹਨ। ਜਾਖੜ ਨੇ ਕਿਹਾ ਕਿ ਹਰੀਸ਼ ਰਾਵਤ ਨੇ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਕਿਹਾ ਸੀ ਕਿ ਮੀਡੀਆ 'ਚ ਜਾਣ ਦੀ ਬਜਾਏ ਪਾਰਟੀ ਵਿਧਾਇਕ ਉਨ੍ਹਾਂ ਨਾਲ ਗੱਲ ਕਰਨ ਤੇ ਪਾਰਟੀ ਲੈਵਲ 'ਤੇ ਹੀ ਮੁੱਦਾ ਚੁੱਕਣ। ਬਿਹਤਰ ਹੁੰਦਾ ਕਿ ਜੇਕਰ ਰਾਵਤ ਵੀ ਸੰਗਠਨ ਨੂੰ ਲੈ ਕੇ ਮੀਡੀਆ 'ਚ ਆਪਣਾ ਪੱਖ ਰੱਖਣ ਦੀ ਬਜਾਏ ਰਾਹੁਲ ਗਾਂਧੀ ਨਾਲ ਗੱਲ ਕਰਦੇ।
ਜਾਖੜ ਨੇ ਕਿਹਾ ਅਜੇ ਪੰਜਾਬ ਦੀਆਂ ਚੋਣਾਂ 'ਚ ਸਾਲ ਦਾ ਸਮਾਂ ਬਾਕੀ ਹੈ। ਅਜਿਹੇ 'ਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਸਕਦੀ ਹੈ। ਜੋ ਪਾਰਟੀ ਨੂੰ ਮਜ਼ਬੂਤੀ ਦੇ ਸਕਣ। ਸੂਬਾ ਪ੍ਰਧਾਨ ਦੇ ਇਨ੍ਹਾਂ ਬੋਲਾਂ ਤੋਂ ਸੰਕੇਤ ਸਪਸ਼ਟ ਨੇ ਕਿ ਕਾਂਗਰਸ 'ਚ ਮੁੜ ਤੋਂ ਨਵਾਂ ਘਮਸਾਣ ਛਿੜ ਸਕਦਾ ਹੈ।
ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ