ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab Congress Crisis: ਪੰਜਾਬ ਕਾਂਗਰਸ 'ਚ ਕਾਟੋ-ਕਲੇਸ਼ ਅਜੇ ਵੀ ਖ਼ਤਮ ਨਹੀਂ ਹੋਇਆ। ਆਏ ਦਿਨ ਨਵੇਂ ਕਲੇਸ਼ ਤੇ ਨਵੀਂਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਪਹਿਲਾਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਨੂੰ ਲੈ ਕੇ ਹੋਈ ਤਕਰਾਰ, ਫਿਰ ਕੈਪਟਨ ਦਾ ਅਸਤੀਫਾ ਤੇ ਹੁਣ ਚੰਨੀ ਦੇ ਕੁਝ ਫੈਸਲਿਆਂ ਤੋਂ ਬਾਅਦ ਪ੍ਰਧਾਨਗੀ ਅਹੁਦੇ ਤੋਂ ਸਿੱਧੂ ਦਾ ਅਸਤੀਫਾ।


ਹੁਣ ਪਾਰਟੀ ਨਾਰਾਜ਼ ਨਵਜੋਤ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੱਲ੍ਹ, ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰੀਸ਼ ਚੌਧਰੀ ਸਣੇ ਨਵਜੋਤ ਸਿੱਧੂ ਨਾਲ ਕਰੀਬ ਦੋ ਘੰਟੇ ਮੀਟਿੰਗ ਕੀਤੀ। ਹੁਣ ਖ਼ਬਰ ਹੈ ਕਿ ਸ਼ੁੱਕਰਵਾਰ ਨੂੰ ਸੀਐਮ ਚੰਨੀ ਦਿੱਲੀ ਜਾ ਰਹੇ ਹਨ, ਜਿੱਥੇ ਉਹ ਪਾਰਟੀ ਹਾਈ ਕਮਾਂਡ ਨਾਲ ਇਸ ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਚਰਚਾ ਕਰਨਗੇ।


ਜੇਕਰ ਸੂਤਰਾਂ ਦੀ ਮੰਨੀਏ ਤਾਂ ਚੰਨੀ ਸਰਕਾਰ ਨੇ ਨਵਜੋਤ ਸਿੱਧੂ ਅੱਗੇ ਗੋਡੇ ਟੇਕ ਦਿੱਤੇ ਹਨ। ਹੁਣ ਪਾਰਟੀ ਸਿੱਧੂ ਦਾ ਅਸਤੀਫਾ ਰੱਦ ਕਰਨ ਬਾਰੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਸਿੱਧੂ ਦੀ ਮੰਗ ‘ਤੇ ਪੰਜਾਬ ਦੇ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਲਈ ਸਿੱਧੂ ਦਾ ਅਸਤੀਫਾ ਰੱਦ ਕੀਤਾ ਜਾ ਸਕਦਾ ਹੈ। ਤਿੰਨ ਮੈਂਬਰੀ ਕਮੇਟੀ ਹਫਤੇ 'ਚ ਦੋ ਵਾਰ ਮੁੱਖ ਮੁੱਦਿਆਂ 'ਤੇ ਬੈਠਕ ਕਰੇਗੀ। ਸੀਐਮ ਚੰਨੀ, ਸਿੱਧੂ ਤੇ ਹਰੀਸ਼ ਚੌਧਰੀ ਕਮੇਟੀ ਵਿੱਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਹਰੀਸ਼ ਰਾਵਤ ਦੀ ਥਾਂ ਹਰੀਸ਼ ਚੌਧਰੀ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਜਾਵੇਗਾ।


ਫਿਲਹਾਲ, ਸਿੱਧੂ ਹਾਈਕਮਾਨ ਦਾ ਵਿਸ਼ਵਾਸ ਨਜ਼ਰ ਆ ਰਹੇ


ਅੱਜ ਕਾਂਗਰਸ ਪ੍ਰੈੱਸ ਕਾਨਫਰੰਸ ਕਰਕੇ ਚੰਨੀ ਤੇ ਸਿੱਧੂ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦੇਵੇਗੀ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਚੱਲ ਰਹੀ ਰਾਜਨੀਤਕ ਉਥਲ-ਪੁਥਲ ਵਿੱਚ ਸਿੱਧੂ ਇਸ ਵੇਲੇ ਹਾਈਕਮਾਨ ਦਾ ਵਿਸ਼ਵਾਸ ਜਿੱਤਦੇ ਨਜ਼ਰ ਆ ਰਹੇ ਹਨ।


ਇਸ ਦੇ ਨਾਲ ਹੀ ਕੈਪਟਨ ਦਾ ਅਗਲਾ ਸਟੈਂਡ ਕਾਂਗਰਸੀ ਲੀਡਰਸ਼ਿਪ ਲਈ ਮੁਸ਼ਕਲਾਂ ਖੜ੍ਹੀ ਕਰ ਸਕਦਾ ਹੈ। ਹਾਈਕਮਾਨ ਦੇ ਖਿਲਾਫ ਮੋਰਚਾ ਖੋਲ੍ਹਣ ਤੋਂ ਬਾਅਦ ਕੈਪਟਨ ਨੇ ਕਾਂਗਰਸ ਛੱਡਣ ਦਾ ਐਲਾਨ ਕਰ ਦਿੱਤਾ। ਨਾਲ ਹੀ ਅਗਲੀਆਂ ਚੋਣਾਂ ਵਿੱਚ ਸਿੱਧੂ ਨੂੰ ਹਰਾਉਣ ਦਾ ਦਾਅਵਾ ਪੇਸ਼ ਕੀਤਾ ਹੈ।


ਕੈਪਟਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਅਗਲੀਆਂ ਚੋਣਾਂ ਵਿੱਚ ਸਿੱਧੂ ਨੂੰ ਹਰਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਿੱਧੂ ਪੰਜਾਬ ਲਈ ਸਹੀ ਆਦਮੀ ਨਹੀਂ ਹਨ। ਜਿੱਥੋਂ ਵੀ ਸਿੱਧੂ ਲੜਨਗੇ, ਮੈਂ ਉਨ੍ਹਾਂ ਨੂੰ ਉੱਥੋਂ ਜਿੱਤਣ ਨਹੀਂ ਦੇਵਾਂਗਾ।


ਇਹ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਦੇ ਹੁਕਮਾਂ ਮਗਰੋਂ ਅਫਸਰਾਂ ਦਾ ਰਾਤੋ-ਰਾਤ ਐਕਸ਼ਨ, ਬਾਦਲਾਂ ਦੇ ਕੰਪਨੀ ਦਾ ਨਾਜਾਇਜ਼ ਕੈਬਿਨ ਵੀ ਤੋੜਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904