ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ (Malwinder Singh Mali ਹੁਣ ਆਪਣੇ ਫੇਸਬੁੱਕ ਪੇਜ 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (sketch of Indira Gandhi) ਦਾ ਇੱਕ ਪੁਰਾਣਾ ਸਕੈੱਚ ਪੋਸਟ ਕਰਕੇ ਵਿਵਾਦਾਂ ਵਿੱਚ ਫਸ ਗਏ ਹਨ। ਮਾਲੀ ਨੇ ਸੋਸ਼ਲ ਮੀਡੀਆ 'ਤੇ 1989 ਵਿੱਚ ਪ੍ਰਕਾਸ਼ਤ ‘ਜਨਤਕ ਪੈਗਾਮ’ ਨਾਂ ਦੇ ਇੱਕ ਪੰਜਾਬੀ ਮੈਗਜ਼ੀਨ (Punjabi magazine) ਦੇ ਕਵਰ ਨੂੰ ਸਾਂਝਾ ਕੀਤਾ ਹੈ। ਇਸ ਵਿੱਚ ਇੰਦਰਾ ਗਾਂਧੀ ਮਨੁੱਖੀ ਖੋਪੜੀਆਂ ਦੇ ਢੇਰ ਉੱਤੇ ਖੜ੍ਹੇ ਵਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਹੱਥ ਵਿੱਚ ਬੰਦੂਕ ਉੱਤੇ ਇੱਕ ਖੋਪੜੀ ਵੀ ਲਟਕ ਰਹੀ ਹੈ।
ਇਸ ਸਕੈਚ ਵਿੱਚ ਲਿਖਿਆ ਗਿਆ ਹੈ ਕਿ 'ਹਰ ਜਬਰ ਦੀ ਇਹੀ ਕਹਾਣੀ, ਕਰਨਾ ਜਬਰ ਤੇ ਮੂੰਹ ਦੀ ਖਾਣੀ' ਭਾਵ ਇਹ ਹਰ ਜ਼ਾਲਮ ਦੀ ਕਹਾਣੀ ਹੈ, ਜਿਸ ਦਾ ਹਸ਼ਰ ਅੰਤ ਵਿੱਚ ਮਾੜਾ ਹੀ ਹੁੰਦਾ ਹੈ। ਦਰਅਸਲ ਇਹ ਫੋਟੋ 1984 ਦੇ ਬਲੂ ਸਟਾਰ ਆਪਰੇਸ਼ਨ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਦਰਸਾਉਂਦੀ ਹੈ। ਸਿੱਖ ਕੌਮ ਇਸ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਮੰਨਦੀ ਹੈ। ਇਸ ਮੈਗਜ਼ੀਨ ਦੇ ਸੰਪਾਦਕ ਉਸ ਸਮੇਂ ਮਾਲਵਿੰਦਰ ਸਿੰਘ ਮਾਲੀ ਹੀ ਸਨ।
ਨਵਜੋਤ ਸਿੱਧੂ ਗਾਂਧੀ ਪਰਿਵਾਰ ਦੇ ਕਰੀਬੀ ਹਨ ਤੇ ਅਕਸਰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਆਪਣੀ ਨੇੜਤਾ ਦੱਸਣ ਲਈ ਉਨ੍ਹਾਂ ਨਾਲ ਉਨ੍ਹਾਂ ਦੀਆਂ ਫੋਟੋਆਂ ਸਾਂਝੀਆਂ ਕਰਦੇ ਰਹੇ ਹਨ। ਇਸ ਕਾਰਨ, ਕਾਂਗਰਸੀ ਨੇਤਾਵਾਂ ਨੇ ਇਸ ਫੋਟੋ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਮਾਲੀ ਨੂੰ ਸਕੈਚ ਹਟਾਉਣ ਲਈ ਕਿਹਾ ਹੈ। ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ, ਮਾਲੀ ਨੇ ਇਸ ਸਕੈੱਚ ਨੂੰ ਹਟਾਇਆ ਨਹੀਂ ਹੈ. ਨਾ ਹੀ ਉਨ੍ਹਾਂ ਮੁਆਫੀ ਮੰਗੀ ਹੈ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਹਾਲੇ 11 ਅਗਸਤ ਨੂੰ ਹੀ ਮਾਲੀ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ।
ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਜੰਮੂ-ਕਸ਼ਮੀਰ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਇਸ ਪੋਸਟ ਵਿੱਚ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਇੱਕ ਵੱਖਰਾ ਦੇਸ਼ ਦੱਸਿਆ ਸੀ। ਮਾਲੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਸ਼ਮੀਰ ਬਾਰੇ ਬਿਆਨ ਦਿੱਤਾ ਸੀ ਕਿ ਇਸ ਨੂੰ ਆਜ਼ਾਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਵੱਲੋਂ ਕਸ਼ਮੀਰ 'ਤੇ ਨਾਜਾਇਜ਼ ਕਬਜ਼ੇ ਬਾਰੇ ਦੱਸਿਆ ਸੀ।
ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਨੂੰ ਅਮਰਿੰਦਰ ਸਿੰਘ ਨੇ ਸਖਤ ਤਾੜਨਾ ਕੀਤੀ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਪੰਜਾਬ ਕਾਂਗਰਸ ਦੇ ਮੁਖੀ ਨੂੰ ਸਲਾਹ ਦੇਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁੱਦਿਆਂ 'ਤੇ ਕੋਈ ਬਿਆਨ ਨਾ ਦਿਓ ਜਿਨ੍ਹਾਂ ਬਾਰੇ ਤੁਸੀਂ ਜਾਣੂ ਨਹੀਂ ਹੋ ਅਤੇ ਖਾਸ ਕਰਕੇ ਜਦੋਂ ਤੁਸੀਂ ਇਹ ਵੀ ਨਹੀਂ ਜਾਣਦੇ ਹੋ ਕਿ ਇਸ ਦੇ ਨਤੀਜੇ ਕੀ ਹੋ ਸਕਦੇ ਹਨ।
ਕੈਪਟਨ ਨੇ ਆਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਰਾਹੀਂ ਇਸ ਟਵੀਟ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੀ ਟੈਗ ਕੀਤਾ ਹੈ। ਕੈਪਟਨ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਕੀਤੀ ਗਈ ਬਿਆਨਬਾਜ਼ੀ ਨੂੰ ‘ਰਾਸ਼ਟਰ ਵਿਰੋਧੀ’ ਕਰਾਰ ਦਿੱਤਾ।
ਇਹ ਵੀ ਪੜ੍ਹੋ: DSGMC Elections 2021:ਦਿੱਲੀ 'ਚ ਕਿਸ ਦਾ ਲਹਿਰਾਏਗਾ ਪਰਚਮ ? ਹੁਣ ਸਭ ਦੀਆਂ ਨਜ਼ਰਾਂ 25 ਅਗਸਤ 'ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin