ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1498 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 60013 ਹੋ ਗਈ ਹੈ।ਅੱਜ ਕੋਰੋਨਾਵਾਇਰਸ ਨਾਲ 49 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1739 ਹੋ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ
ਸ਼ੁਕਰਵਾਰ ਨੂੰ 1498 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 210 ਮਰੀਜ਼ ਜਲੰਧਰ ਤੋਂ, 184 ਲੁਧਿਆਣਾ ਤੋਂ, 184 ਪਟਿਆਲਾ ਤੋਂ, 138 ਮੁਹਾਲੀ ਤੋਂ, 101 ਬਠਿੰਡਾ ਤੋਂ ਅਤੇ 108 ਗੁਰਦਾਸਪੁਰ ਤੋਂ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 14 ਮੋਤਾਂ ਲੁਧਿਆਣਾ 'ਚ ਹੋਈਆਂ ਹਨ।ਅੱਜ ਕੁੱਲ੍ਹ1272 ਮਰੀਜ਼ ਸਿਹਤਯਾਬ ਵੀ ਹੋਏ ਹਨ।
ਇਹ ਵੀ ਪੜ੍ਹੋ: ਇਸ ਮਹੀਨੇ ਲਾਂਚ ਹੋਵੇਗਾ Royale Enfield ਦਾ ਇਹ ਨਵਾਂ ਮੋਟਰਸਾਈਕਲ, ਜਾਣੋ ਕੀ ਕੁਝ ਹੋਵੇਗਾ ਖਾਸ
ਸੂਬੇ 'ਚ ਕੁੱਲ 1144008 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 60013 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 42543 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 15731 ਲੋਕ ਐਕਟਿਵ ਮਰੀਜ਼ ਹਨ।501 ਮਰੀਜ਼ ਆਕਸੀਜਨ ਤੇ ਹਨ ਅਤੇ 80 ਮਰੀਜ਼ ਵੈਂਟੀਲੇਟਰ ਤੇ ਹਨ।
ਇਹ ਵੀ ਪੜ੍ਹੋ: Farmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ