ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 4 ਵਿਅਕਤੀਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਐਤਵਾਰ ਨੂੰ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 1000 ਨੂੰ ਪਾਰ ਕਰ ਗਿਆ। ਪਿਛਲੇ 24 ਘੰਟਿਆਂ ਦੇ ਅੰਦਰ 300 ਤੋਂ ਵੱਧ ਕੇਸ ਰਿਪੋਰਟ ਕੀਤੇ ਗਏ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ।
ਕੋਰੋਨਵਾਇਰਸ ਨਾਲ ਸੰਕਰਮਿਤ ਦੋ ਮਰੀਜ਼ਾਂ ਦੀ ਮੌਤ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਹੋਈ ਹੈ। ਇਨ੍ਹਾਂ ਦੋਵਾਂ ਮਰੀਜ਼ਾਂ ਵਿਚੋਂ ਇੱਕ ਕਪੂਰਥਲਾ ਦਾ 65 ਸਾਲਾ ਵਿਅਕਤੀ ਸੀ। ਦੂਸਰਾ ਮਰੀਜ਼ ਲੁਧਿਆਣਾ ਦੇ ਬਸਤੀ ਜੋਧੇਵਾਲ ਦੀ 62 ਸਾਲਾ ਮਹਿਲਾ ਸੀ।ਇਸ ਤੋਂ ਇਲਾਵਾ ਫਿਰੋਜ਼ਪੁਰ ਨੇ ਵਾਇਰਸ ਨਾਲ ਆਪਣੀ ਪਹਿਲੀ ਮੌਤ ਦਰਜ ਕੀਤੀ ਹੈ। ਮ੍ਰਿਤਕ ਦੀ ਪਛਾਣ ਅਲੀ ਕੇ ਪਿੰਡ ਦੇ ਵਸਨੀਕ ਵਜੋਂ ਹੋਈ ਹੈ ਅਤੇ ਕੁਝ ਦਿਨ ਪਹਿਲਾਂ ਉਸਦੇ ਸਕਾਰਾਤਮਕ ਟੈਸਟ ਆਉਣ ਤੋਂ ਬਾਅਦ ਉਸਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਇਲਾਜ ਕੀਤਾ ਜਾ ਰਿਹਾ ਸੀ।
ਇੱਕ ਹੋਰ ਅੰਮ੍ਰਿਤਸਰ ਦੇ ਵਿਅਕਤੀ ਦਾ ਪੀਜੀਆਈ ਚੰੜ੍ਹੀਗੜ੍ਹ ਵਿੱਚ ਮੌਤ ਹੋਈ ਹੈ।ਅੰਮ੍ਰਿਤਸਰ 'ਚ ਸਭ ਤੋਂ ਵੱਧ ਮਰੀਜ਼ ਦਰਜ ਕੀਤੇ ਗਏ ਹਨ।ਇਨ੍ਹਾਂ ਵਿੱਚ ਵੱਡੀ ਗਿਣਤੀ 'ਚ ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ।
ਸੂਬੇ 'ਚ ਕੁੱਲ ਮਰੀਜ਼-1137 ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ- 117
ਜ਼ਿਲ੍ਹਾ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ
ਅੰਮ੍ਰਿਤਸਰ -205
ਤਰਨ ਤਾਰਨ -15
ਮੁਹਾਲੀ -21
ਲੁਧਿਆਣਾ -72
ਕਪੂਰਥਲਾ -11
ਹੁਸ਼ਿਆਰਪੁਰ- 77
ਗੁਰਦਾਸਪੁਰ- 28
ਫਰੀਦਕੋਟ- 07
ਪਟਿਆਲਾ -27
ਸੰਗਰੂਰ -03
ਬਠਿੰਡਾ- 35
ਰੋਪੜ- 11
ਮੋਗਾ- 19
ਜਲੰਧਰ -02
ਨਵਾਂਸ਼ਹਿਰ -63
ਫਿਰੋਜ਼ਪੁਰ -19
ਮੁਕਤਸਰ- 43
ਫਤਹਿਗੜ੍ਹ ਸਾਹਿਬ- 10
ਫਾਜ਼ਿਲਕਾ -04
ਮਾਨਸਾ- 03
ਬਰਨਾਲਾ- 02
ਕੁੱਲ- 677