ਚੰਡੀਗੜ੍ਹ: ਪੰਜਾਬ ਭਰ 'ਚ ਕੋਰੋਨਾਵਾਇਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆ ਦੌਰਾਨ 54 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 1588 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 195 ਕੇਸ ਜਲੰਧਰ ਤੋਂ ਸਾਹਮਣੇ ਆਏ ਹਨ।


ਸ਼ਨੀਵਾਰ ਨੂੰ ਸੂਬੇ ਅੰਦਰ 26531 ਸੈਂਪਲ ਲਏ ਗਏ ਜਿਸ ਵਿਚੋਂ 1588 ਟੈਸਟ ਪੌਜ਼ੇਟਿਵ ਪਾਏ ਗਏ।ਅੱਜ ਲੁਧਿਆਣਾ 'ਚ 172, ਪਟਿਆਲਾ 172, ਮੁਹਾਲੀ 153, ਅੰਮ੍ਰਿਤਸਰ 132 ਅਤੇ ਗੁਰਦਾਸਪੁਰ 147 ਨਵੇਂ ਕੇਸ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 10 ਮੌਤਾਂ ਮੁਹਾਲੀ 'ਚ ਹੋਈਆਂ ਹਨ।ਇਸ ਦੇ ਨਾਲ ਹੀ ਹੁਸ਼ਿਆਰਪੁਰ 8, ਲੁਧਿਆਣਾ 7, ਬਠਿੰਡਾ 6, ਜਲੰਧਰ 6, ਪਟਿਆਲਾ 5, ਫਾਜ਼ਿਲਕਾ 3, ਮੋਗਾ 2, ਮੁਕਤਸਰ 2, ਰੋਪੜ 2, ਤਰਨਤਾਰਨ 2, ਫਤਿਹਗੜ੍ਹ ਸਾਹਿਬ 1, ਗੁਰਦਾਸਪੁਰ 1 ਅਤੇ ਪਠਾਨਕੋਟ ਇੱਕ ਵਿਅਕਤੀ ਦੀ ਮੌਤ ਹੋਈ ਹੈ।


ਰਾਜ ਅੰਦਰ ਹੁਣ ਤੱਕ 1740183 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ੍ਹ 108684 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁਕੇ ਹਨ।ਰਾਹਤ ਭਰੀ ਗੱਲ ਇਹ ਹੈ ਕਿ 86013 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਹੋ ਚੁੱਕੇ ਹਨ।ਇਸ ਵਕਤ ਪੰਜਾਬ 'ਚ 19483 ਐਕਟਿਵ ਕੋਰੋਨਾ ਕੇਸ ਹਨ।ਇਸ ਵਕਤ 422 ਲੋਕ ਆਕਸੀਜਨ ਸਪੋਰਟ ਤੇ ਹਨ ਅਤੇ 68 ਲੋਕ ਵੈਂਟੀਲੇਟਰ ਤੇ ਹਨ।