ਰਾਜਪੁਰਾ: ਰਾਜਪੁਰਾ ਦੇ ਥਰਮਲ ਪਲਾਂਟ ਨਾਭਾ ਪਾਵਰ ਲਿਮਟਿਡ ਦੇ ਮੁਖੀ ਅੱਥਰ ਸ਼ਹਾਬ ਵਲੋਂ ਪਿੰਡ ਉਗਾਣੀ ਸਾਹਿਬ ਵਿਖੇ ਤਕਰੀਬਨ 20 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦਾ ਨਵੀਨੀਕਰਨ ਦੇ ਪੋਜੈਕਟ ਦਾ ਉਦਘਾਟਨ ਕਰ ਸ਼ੁੱਧੀਕਰਨ ਪਲਾਂਟ ਨੂੰ ਪਿੰਡ ਦੀ ਪੰਚਾਇਤ ਨੂੰ ਸੋਂਪਿਆ ਗਿਆ।
ਇਸ ਦੌਰਾਨ ਥਰਮਲ ਪਲਾਂਟ ਦੇ ਮੁਖੀ ਅੱਥਰ ਸ਼ਹਾਬ ਨੇ ਕਿਹਾ ਕਿ ਪਿੰਡਾ ਦੇ ਛੱਪੜਾਂ ਦੀ ਸਾਂਭ-ਸੰਭਾਲ ਅਤੇ ਪਾਣੀ ਦਾ ਸ਼ੁੱਧੀਕਰਨ ਕਰਨਾ ਅੱਜ ਦੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਇਹ ਪੋਜੈਕਟ ਨਾ ਕੇਵਲ ਗੰਦੇ ਪਾਣੀ ਦੀ ਸਫ਼ਾਈ ਕਰੇਗਾ ਸਗੋਂ ਇਸ ਸਾਫ ਪਾਣੀ ਦੀ ਖੇਤੀ ਆਦਿ ਵਿਚ ਵੀ ਵਰਤੋਂ ਕੀਤੀ ਜਾ ਸਕਦੀ ਹੈ।ਇਸ ਨਾਲ ਮੱਛੀਆਂ ਸਮੇਤ ਛੱਪੜ ਦੇ ਹੋਰ ਜੀਵ ਵੀ ਨਹੀਂ ਮਰਨਗੇ।