ਪਟਿਆਲਾ: ਖੇਤੀ ਬਿੱਲਾਂ ਖਿਲਾਫ ਡਟੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਅਸੀਂ ਕਿਸਾਨਾਂ ਦੇ ਨਾਲ ਹਾਂ। ਪਟਿਆਲਾ ਪਹੁੰਚੇ ਸੁਖਬੀਰ ਬਾਦਲ ਨੇ ਇਹ ਗੱਲ ਆਖੀ ਹੈ।
ਕਿਸਾਨ ਕਿਸੇ ਵੀ ਪਾਰਟੀ ਨੂੰ ਧਰਨੇ 'ਚ ਸ਼ਾਮਿਲ ਨਹੀਂ ਕਰ ਰਹੇ। ਇਸ ਸਵਾਲ 'ਤੇ ਸੁਖਬੀਰ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਡਾ ਮਕਸਦ ਇੱਕੋ ਹੋਣਾ ਚਾਹੀਦਾ ਹੈ। ਬੇਸ਼ੱਕ ਕਿਸਾਨ ਧਰਨੇ 'ਚ ਸ਼ਾਮਲ ਕਰਨ ਜਾ ਨਾ ਕਰਨ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ।
ਪ੍ਰੇਮ ਸਿੰਘ ਚੰਦੂਮਾਜਰਾ ਦਾ ਐਲਾਨ ਖੇਤੀ ਬਿੱਲਾਂ ਦੇ ਰੱਦ ਹੋਣ ਤਕ ਅਕਾਲੀ ਦਲ ਸੰਭਾਲੇਗਾ ਮੋਰਚਾ
ਸੁਖਬੀਰ ਨੇ ਕਿਹਾ 'ਜਿਵੇਂ ਕਿਸਾਨ ਕਹਿਣਗੇ ਉਵੇਂ ਹੀ ਅਸੀਂ ਉਨ੍ਹਾਂ ਨਾਲ ਹਾਂ। ਭਾਵੇਂ ਅਸੀਂ ਅੱਗੇ ਹੋ ਕੇ ਲੜਾਈ ਲੜੀਏ ਤੇ ਭਾਵੇਂ ਅਕਾਲੀ ਦਲ ਪਿੱਛੇ ਹੋ ਕੇ ਲੜਾਈ ਲੜੇ। ਅਸੀਂ ਕੋਈ ਨੰਬਰ ਲੈਣ ਵਾਸਤੇ ਨਹੀ ਲੜ ਰਹੇ।' ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਘਟੀਆ ਜਰਨੈਲ ਦੱਸਿਆਂ ਕਿਹਾ ਕਾਂਗਰਸ ਵਾਲੇ ਅਕਾਲੀ ਦਲ ਖਿਲਾਫ ਤਾਂ ਘੰਟਿਆਂ ਬੱਧੀ ਬੋਲ ਰਹੇ ਹਨ ਪਰ ਕੇਂਦਰ ਖਿਲਾਫ ਨਹੀਂ ਬੋਲ ਰਹੇ।
ਰੇਲ ਪਟੜੀਆਂ 'ਤੇ ਡਟੇ ਕਿਸਾਨ, ਤਨ ਤੋਂ ਲੀੜੇ ਲਾਹ ਕੀਤਾ ਪ੍ਰਦਰਸ਼ਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ