ਪੰਜਾਬ ਦੇ ਦੋ ਜ਼ਿਲ੍ਹਿਆਂ ਨੂੰ ਛੱਡ, ਬਾਕੀਆਂ 'ਚ ਕੋਰੋਨਾ ਦਾ ਕਹਿਰ, ਕੇਂਦਰੀ ਸੂਚੀ 'ਚ ਪੰਜ ਜ਼ਿਲ੍ਹੇ ਹੌਟਸਪੋਟ
ਏਬੀਪੀ ਸਾਂਝਾ | 28 Apr 2020 01:42 PM (IST)
ਕੋਰੋਨਾਵਾਇਰਸ ਦਾ ਪ੍ਰਕੋਪ ਦੇਸ਼ ਭਰ 'ਚ ਫੈਲਦਾ ਜਾ ਰਿਹਾ ਹੈ। ਪੰਜਾਬ ਸੂਬੇ 'ਚ ਵੀ ਕੋਵਿਡ-19 ਦੇ ਕੇਸਾਂ 'ਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ ਹੈ।
ਚੰਡੀਗੜ੍ਹ: ਕੋਰੋਨਾਵਾਇਰਸ ਦਾ ਪ੍ਰਕੋਪ ਦੇਸ਼ ਭਰ 'ਚ ਫੈਲਦਾ ਜਾ ਰਿਹਾ ਹੈ। ਪੰਜਾਬ ਸੂਬੇ 'ਚ ਵੀ ਕੋਵਿਡ-19 ਦੇ ਕੇਸਾਂ 'ਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ ਹੈ। ਸੂਬੇ ਦੇ ਫਾਜ਼ਿਲਕਾ ਤੇ ਬਠਿੰਡਾ ਨੂੰ ਛੱਡ ਕੇ 20 ਜ਼ਿਲ੍ਹਿਆਂ 'ਚ ਕੋਰੋਨਾਵਾਇਰਸ ਫੈਲ ਚੁੱਕਾ ਹੈ। ਹਾਲਾਂਕਿ ਇਸ 'ਚ ਪੰਜ ਜ਼ਿਲ੍ਹੇ ਗੁਰਦਾਸਪੁਰ, ਬਰਨਾਲਾ, ਰੋਪੜ, ਮੋਗਾ ਤੇ ਫਤਿਹਗੜ੍ਹ ਸਾਹਿਬ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ 'ਚ 2 ਤੋਂ 5 ਕੇਸ ਹੀ ਹਨ। ਸੋਮਵਾਰ ਨੂੰ ਜਾਰੀ ਕੇਂਦਰੀ ਸੂਚੀ 'ਚ ਪੰਜਾਬ ਦੇ ਪੰਜ ਜ਼ਿਲ੍ਹੇ ਜਲੰਧਰ, ਲੁਧਿਆਣਾ, ਪਠਾਨਕੋਟ, ਪਟਿਆਲਾ ਤੇ ਮੁਹਾਲੀ ਨੂੰ ਸਟੇਟ ਹੌਟਸਪੋਟ 'ਚ ਰੱਖਿਆ ਗਿਆ ਹੈ। ਜਲੰਧਰ 'ਚ ਇਸ ਵੇਲੇ ਸਭ ਤੋਂ ਵੱਧ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ। ਇੱਥੇ ਹੁਣ ਤੱਕ 78 ਲੋਕਾਂ ਨੂੰ ਕੋਵਿਡ-19 ਨਾਲ ਸੰਕਰਮਿਤ ਟੈਸਟ ਕੀਤਾ ਗਿਆ ਹੈ। ਇਸ ਤੋਂ ਬਾਅਦ ਮੁਹਾਲੀ ਹੈ ਇੱਥੇ 63 ਮਰੀਜ਼ ਕੋਰੋਨਾਵਾਇਰਸ ਪੌਜ਼ੇਟਿਵ ਹਨ। ਇਸ ਤਰ੍ਹਾਂ ਪਟਿਆਲਾ 'ਚ 61, ਪਠਾਨਕੋਟ 'ਚ 25 ਤੇ ਲੁਧਿਆਣਾ 'ਚ 18 ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ।