ਨਾਂਦੇੜ ਤੋਂ ਆਏ ਸ਼ਰਧਾਲੂ ਬਣੇ ਸੂਬੇ ਲਈ ਮੁੁਸੀਬਤ, 1 ਦਿਨ 'ਚ 33 ਨਵੇਂ ਮਾਮਲੇ
ਏਬੀਪੀ ਸਾਂਝਾ | 29 Apr 2020 07:22 PM (IST)
ਪੰਜਾਬ 'ਚ ਕੋਰੋਨਾਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਨਾਂਦੇੜ ਸਾਹਿਬ ਤੋਂ ਆਏ ਕੋਰੋਨਾ ਪੌਜ਼ੀਟਿਵ ਮਰੀਜ਼ ਪੰਜਾਬ ਦੇ 22 ਵਿੱਚੋਂ 9 ਜ਼ਿਲ੍ਹਿਆਂ ਵਿੱਚ ਫੈਲ ਗਏ ਹਨ।
ਸੰਕੇਤਕ ਤਸਵੀਰ
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਨਾਂਦੇੜ ਸਾਹਿਬ ਤੋਂ ਆਏ ਕੋਰੋਨਾ ਪੌਜ਼ੀਟਿਵ ਮਰੀਜ਼ ਪੰਜਾਬ ਦੇ 22 ਵਿੱਚੋਂ 9 ਜ਼ਿਲ੍ਹਿਆਂ ਵਿੱਚ ਫੈਲ ਗਏ ਹਨ।ਸੰਕਰਮਿਤ ਸ਼ਰਧਾਲੂਆਂ ਦੀ ਗਿਣਤੀ 35 ਹੋ ਗਈ ਹੈ।ਇਸ ਨਾਲ ਸੂਬੇ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 375 ਹੋ ਗਈ ਹੈ। ਕੱਲ ਇਹ ਅੰਕੜਾ 342 ਸੀ, ਇੱਕ ਦਿਨ ਵਿੱਚ 33 ਨਵੇਂ ਮਾਮਲੇ ਪੰਜਾਬ ਲਈ ਵੱਡੇ ਖਤਰੇ ਦਾ ਸੰਕੇਤ ਹੋ ਸਕਦੇ ਹਨ। ਕਿਸ ਜ਼ਿਲ੍ਹੇ 'ਚ ਕਿੰਨੇ ਮਰੀਜ਼- ਤਰਨ ਤਾਰਨ-8 ਲੁਧਿਆਣਾ-7 ਮੁਹਾਲੀ-5 ਹੁਸ਼ਿਆਰਪੁਰ-4 ਫਰੀਦਕੋਟ-3 ਪਟਿਆਲਾ-2 ਬਠਿੰਡਾ-2 ਕਪੂਰਥਲਾ-3 ਸੰਗਰੂਰ-1 ਇਸ ਤੋਂ ਇਲਾਵਾ ਸੰਕੜੇ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।