ਮੁਕਤਸਰ: ਪੰਜਾਬ ਦੇ ਜ਼ਿਲ੍ਹਾ ਮੁਕਤਸਰ ਵਿੱਚ 15 ਹੋਰ ਕੋਰੋਨਾਵਾਇਸ ਸੰਕਕਰਮਿਤ ਮਰੀਜ਼ ਪਾਏ ਗਏ ਹਨ। ਇਸ ਨਾਲ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 65 ਹੋ ਗਈ ਹੈ। ਇਸ ਨਾਲ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1200 ਪਾਰ ਕਰ ਗਈ ਹੈ। ਜ਼ਿਲ੍ਹੇ ਅੰਦਰ ਕੋਰੋਨਾ ਦਾ 1 ਮਰੀਜ਼ ਮੁਹੰਮਦ ਸਮਸਾ ਸਿਹਤਮੰਦ ਹੋ ਕੇ ਆਪਣੇ ਘਰ ਜਾ ਚੁੱਕਾ ਹੈ। ਤਾਜ਼ਾ ਮਾਮਲਿਆਂ 'ਚ ਇੱਕ ਕੇਸ ਨਾਂਦੇੜ ਤੋਂ ਪਰਤੇ ਸ਼ਰਧਾਲੂ ਦਾ ਹੈ ਜਦਕਿ 14 ਰਾਜਸਥਾਨ ਤੋਂ ਪਰਤੇ ਮਜ਼ਦੂਰ ਹਨ।