ਰੌਬਟ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਨਾਲ ਲੜ੍ਹ ਰਹੇ ਪੰਜਾਬ ਸੂਬੇ ਦੇ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਆਣ ਖੜ੍ਹੀ ਹੋਈ ਹੈ। ਰਾਜਸਥਾਨ ਤੋਂ 61 ਬੱਸਾਂ 152 ਵਿਦਿਆਰਥੀਆਂ ਨੂੰ ਲੈ ਤੇ ਪੰਜਾਬ ਦੇ 2900 ਮਜ਼ਦੂਰਾਂ ਨੂੰ ਲੈ ਕਿ ਪੰਜਾਬ 'ਚ ਪ੍ਰਵੇਸ਼ ਕਰ ਰਹੀਆਂ ਹਨ। ਇਨ੍ਹਾਂ ਦੀ ਟੈਸਟਿੰਗ ਪੰਜਾਬ ਦੇ ਲਈ ਅਗਲੀ ਚੁਣੌਤੀ ਸਾਬਤ ਹੋ ਰਹੀ ਹੈ। ਪੰਜਾਬ 'ਚ ਪਹਿਲਾਂ ਹੀ ਕੋਰੋਨਾਵਾਇਰਸ ਦੇ 300 ਤੋਂ ਵੱਧ ਮਾਮਲੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਤਾਲਾਬੰਦੀ ਤੋਂ ਬਾਅਦ ਰਾਜਸਥਾਨ ਵਿੱਚ ਫਸੇ ਹੋਏ ਸਨ। ਇਨ੍ਹਾਂ ਬੱਸਾਂ ਵਿੱਚ ਸਵਾਰ ਲੋਕਾਂ ਨੂੰ ਰਾਜਸਥਾਨ ਦੀ ਸਰਹੱਦ ਤੋਂ ਫਾਜ਼ਿਲਕਾ ਤੱਕ ਪੰਜਾਬ ਵਿੱਚ ਭੋਜਨ ਵੀ ਵੰਡਿਆ ਜਾਵੇਗਾ। ਅੱਜ ਅੱਠ ਸ਼ਰਧਾਲੂਆਂ ਵਿੱਚ ਸੰਕਰਮਣ ਦੇ ਮਾਮਲੇ ਤੋਂ ਬਾਅਦ ਰਾਜ ਵਿੱਚ ਕੋਰੋਨਾਵਾਇਰਸ ਦੇ ਕੁਲ ਮਾਮਲੇ ਵਧ ਕੇ 333 ਹੋ ਗਏ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਸੋਮਵਾਰ ਨੂੰ ਮਹਾਰਾਸ਼ਟਰ ਦੇ ਨਾਂਦੇੜ ਤੋਂ ਵਾਪਸ ਆਏ ਸਿੱਖ ਸ਼ਰਧਾਲੂਆਂ ਵਿਚੋਂ 9 ਨੂੰ ਕੋਰੋਨਾਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਆਈਸੋਲੇਸ਼ਨ ਵਿੱਚ ਭੇਜਿਆ ਗਿਆ ਤੇ ਮਹਾਰਾਸ਼ਟਰ ਤੋਂ ਪੰਜਾਬ ਲਿਆਂਦੇ ਗਏ ਸਾਰੇ ਲੋਕਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ।

6 ਲੋਕ ਤਰਨ ਤਾਰਨ ਵਿੱਚ ਸੰਕਰਮਿਤ
ਇਸ ਦੌਰਾਨ ਪਟਿਆਲੇ ਦੀ ਇੱਕ 63 ਸਾਲਾ ਔਰਤ ਦੀ ਕੋਰੋਨਾਵਾਇਰਸ ਦੀ ਲਾਗ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਪੰਜਾਬ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ। ਮੈਡੀਕਲ ਬੁਲੇਟਿਨ ਦੇ ਅਨੁਸਾਰ, ਸ਼ਰਧਾਲੂਆਂ ਵਿੱਚੋਂ 6 ਸ਼ਰਧਾਲੂਆਂ ਤਰਨ ਤਾਰਨ ਦੇ ਹਨ ਤੇ ਤਿੰਨ ਕਪੂਰਥਲਾ ਦੇ ਹਨ।