ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਮਹਾਮਾਰੀ ਤੇ ਕਾਬੂ ਪਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਾ ਹੋਇਆ ਹੈ। ਪਰ ਇਸ ਇੱਕ ਮਹੀਨੇ ਦੀ ਕੜੀ ਮਿਹਨਤ ਤੇ ਲੱਗਦਾ ਹੈ ਕੈਪਟਨ ਸਰਕਾਰ ਨੇ ਖੁਦ ਹੀ ਪਾਣੀ ਫੇਰ ਦਿੱਤਾ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰਨਾਂ ਰਾਜਾਂ ਵਿੱਚੋ ਲੋਕਾਂ ਨੂੰ ਕੱਢ ਕਿ ਲਿਆਉਣ ਦਾ ਪੰਜਾਬ ਸਰਕਾਰ ਦੇ ਫੈਸਲੇ ਨੇ ਹੁਣ ਸਰਕਾਰ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅੱਜ ਸੂਬੇ ਭਰ 'ਚ ਬਾਹਰੀ ਰਾਜਾਂ ਤੋਂ ਆਏ 83 ਲੋਕ ਕੋਰੋਨਾਵਾਇਰਸ ਦੇ ਲਪੇਟ 'ਚ ਆਏ ਹਨ।
ਪੰਜਾਬ 'ਚ ਇਨ੍ਹਾਂ ਬਾਹਰੀ ਰਾਜਾਂ ਤੋਂ ਆਏ ਲੋਕਾਂ ਨੂੰ ਦਾਖਲ ਕਰਨਾ ਅਤੇ ਉਨ੍ਹਾਂ ਦੀ ਜਾਂਚ ਕਰਕੇ ਕੁਆਰੰਟੀਨ ਕਰਨਾ ਸੂਬਾ ਸਰਕਾਰ ਲਈ ਚੁਣੌਤੀ ਭਰਿਆ ਹੋ ਗਿਆ ਹੈ।ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੋਰੋਨਾਵਾਇਰਸ ਦਾ ਸੰਕਰਮਣ ਫੈਲ ਗਿਆ ਹੈ।ਇਸ ਦੇ ਨਾਲ ਸੂਬੇ 'ਚ ਕੋਰੋਨਾਵਾਇਰਸ ਮਰੀਜ਼ਾਂ ਦਾ ਗਿਣਤੀ 480 ਹੋ ਗਈ ਹੈ।
ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਦੇ ਪਰਤਣ ਨਾਲ ਸੂਬੇ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਗ੍ਰਾਫ ਅਚਾਨਕ ਵੱਧ ਗਿਆ ਹੈ। ਇਦਾਂ ਜਾਪਦਾ ਹੈ ਜਿਵੇਂ ਕਿ ਸੂਬਾ ਸਰਕਾਰ ਨੇ ਇੱਕ ਮਹੀਨੇ ਦੇ ਲੌਕਡਾਉਨ ਤੇ ਹੁਣ ਆਪ ਹੀ ਪਾਣੀ ਫੇਰ ਦਿੱਤਾ ਹੋਵੇ।
ਹੁਣ ਤੱਕ 16 ਜ਼ਿਲ੍ਹਿਆਂ 'ਚ ਦੂਜੇ ਰਾਜਾਂ ਤੋਂ ਆਏ ਇਨ੍ਹੇਂ ਮਰੀਜ਼
- ਅੰਮ੍ਰਿਤਸਰ- 28
- ਤਰਨ ਤਾਰਨ- 15
- ਮੁਹਾਲੀ- 15
- ਲੁਧਿਆਣਾ- 27
- ਕਪੂਰਥਲਾ -10
- ਹੁਸ਼ਿਆਰਪੁਰ -4
- ਗੁਰਦਾਸਪੁਰ- 3
- ਫਰੀਦਕੋਟ- 3
- ਫਿਰੋਜ਼ਪੁਰ -1
- ਪਟਿਆਲਾ -3
- ਬਠਿੰਡਾ -2
- ਰੋਪੜ -2
- ਸੰਗਰੂਰ- 3
- ਮੋਗਾ- 1
- ਜਲੰਧਰ -1
- ਨਵਾਂ ਸ਼ਹਿਰ- 1
- ਕੁੱਲ- 119
ਹੁਣ ਤੱਕ ਸੂਬੇ 'ਚ 21205 ਲੋਕਾਂ ਦੇ ਸੈਂਪਲ ਲਏ ਗਏ ਸਨ।ਜਿਸ ਵਿੱਚੋਂ 480 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।ਸੂਬੇ 'ਚ ਹੁਣ ਤੱਕ 20 ਲੋਕਾਂ ਦੀ ਮੌਤ ਕੋਵਿਡ-19 ਨਾਲ ਹੋ ਚੁੱਕੀ ਹੈ।ਹੁਣ ਤੱਕ ਪੰਜਾਬ ਰਾਜ 'ਚ 104 ਮਰੀਜ਼ ਕੋਵਿਡ-19 ਨੂੰ ਮਾਤ ਦੇ ਚੁੱਕੇ ਹਨ।
ਕਿਹੜੇ ਜ਼ਿਲ੍ਹੇ 'ਚ ਕਿਨ੍ਹੇ ਕੇਸ ?