ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਪੰਜਾਬ 'ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 62 ਲੋਕਾਂ ਦੀ ਜਾਨ ਲਈ ਹੈ। ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 2708 ਹੋ ਗਈ ਹੈ।ਸ਼ੁਕਰਵਾਰ ਨੂੰ 2817 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਅੱਜ ਸਭ ਤੋਂ ਵੱਧ 12 ਮੌਤਾਂ ਲੁਧਿਆਣਾ 'ਚ ਹੋਈਆਂ ਹਨ।ਇਸ ਦੇ ਨਾਲ ਹੀ ਜਲੰਧਰ -10, ਹੁਸ਼ਿਆਰਪੁਰ -7, ਮੁਹਾਲੀ-6, ਪਟਿਆਲਾ -5, ਅੰਮ੍ਰਿਤਸਰ -2, ਬਰਨਾਲਾ -2, ਗੁਰਦਾਸਪੁਰ -2, ਕਪੂਰਥਲਾ -2, ਮੁਕਤਸਰ -2, ਨਵਾਂ ਸ਼ਹਿਰ 2, ਸੰਗਰੂਰ -2, ਤਰਨ ਤਾਰਨ -2, ਬਠਿੰਡਾ -1, ਫਰੀਦਕੋਟ -1, ਫਤਿਹਗੜ੍ਹ ਸਾਹਿਬ -1, ਮੋਗਾ -1, ਪਠਾਨਕੋਟ -1, ਰੋਪੜ -1 ਵਿਅਕਤੀ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 2645 ਮਰੀਜ਼ ਸਿਹਤਯਾਬ ਹੋਏ ਹਨ। ਪੰਜਾਬ 'ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਪੰਜਾਬ 'ਚ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਵੀ ਲਾਗੂ ਕੀਤਾ ਗਿਆ ਹੈ।ਸ਼ੁਕਰਵਾਰ ਨੂੰ ਕੋਰੋਨਾਵਾਇਰਸ ਦੇ 2817 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ 'ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 92833 ਹੋ ਗਈ ਹੈ।ਅੱਜ ਸਭ ਤੋਂ ਵੱਧ 437 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 401, ਬਠਿੰਡਾ 105, ਪਟਿਆਲਾ 219, ਜਲੰਧਰ 307, ਮੁਹਾਲੀ 312 ਅਤੇ ਗੁਰਦਾਸਪੁਰ 131 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕੁੱਲ 1524012 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ।ਜਿਸ ਵਿੱਚ 92833 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 68463 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 21662 ਲੋਕ ਐਕਟਿਵ ਮਰੀਜ਼ ਹਨ।ਇਸ ਦੇ ਨਾਲ ਹੀ 501 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 76 ਮਰੀਜ਼ ਗੰਭੀਰ ਹਾਲਾਤ 'ਚ ਵੈਂਟੀਲੇਟਰ ਤੇ ਹਨ।

ਕੋਰੋਨਾ ਖਿਲਾਫ ਪੰਜਾਬ ਦਾ ਪੂਰਾ ਹਾਲ

S.No   ਜ਼ਿਲ੍ਹਾ ਕੁੱਲ੍ਹ ਕੇਸ ਮੌਤਾਂ ਠੀਕ ਹੋਏ
1 ਲੁਧਿਆਣਾ 15715 646 13221
2 ਜਲੰਧਰ 10976 301 8144
3 ਅੰਮ੍ਰਿਤਸਰ 7728 282 5778
4 ਸੰਗਰੂਰ 3067 126 2408
5 ਪਟਿਆਲਾ 9963 275 7549
6 ਮੁਹਾਲੀ  8144 146 5203
7 ਗੁਰਦਾਸਪੁਰ  4752 104 3385
8 ਪਠਾਨਕੋਟ 2627 45 1790
9 ਤਰਨਤਾਰਨ 1344 48 939
10 ਹੁਸ਼ਿਆਰਪੁਰ 3527 110 2358
11 ਨਵਾਂਸ਼ਹਿਰ 1189 34 843
12 ਫਰੀਦਕੋਟ 2281 34 1598
13 ਮੁਕਤਸਰ 1968 29 1272
14 ਫਿਰੋਜ਼ਪੁਰ 2716 83  2376
15  ਫਤਹਿਗੜ੍ਹ ਸਾਹਿਬ 1652 67 1264
16 ਮੋਗਾ 1961 56 1470
17 ਕਪੂਰਥਲਾ 2481 110 1774
18 ਬਠਿੰਡਾ 4646 83 2902
19 ਰੋਪੜ 1587 48 1022
20 ਫਾਜ਼ਿਲਕਾ  1684  27 1186
21 ਬਰਨਾਲਾ 1592 36 1139
23 ਮਾਨਸਾ 1233 18 842
ਕੁੱਲ੍ਹ 92833  2708 68463