Agriculture Bill 2020: ਕਿਉਂ ਅਕਾਲੀ ਦਲ ਖੇਤੀ ਬਿੱਲ ਦੇ ਖਿਲਾਫ, ਸੁਖਬੀਰ ਬਾਦਲ ਨੇ ਦੱਸੀ ਸਾਰੀ ਕਹਾਣੀ

ਏਬੀਪੀ ਸਾਂਝਾ Updated at: 01 Jan 1970 05:30 AM (IST)

ਖੇਤੀ ਬਿੱਲ ਲੋਕ ਸਭਾ 'ਚ ਤਾਂ ਪਾਸ ਹੋ ਚੁੱਕਾ ਹੈ ਪਰ ਕਿਸਾਨ ਅਜੇ ਵੀ ਇਸ ਬਿੱਲ ਤੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਕਾਲੀ ਦਲ ਨੇ ਆਪਣੀ ਇਕਲੌਤੀ ਕੇਂਦਰੀ ਮੰਤਰੀ ਦੀ ਕੁਰਸੀ ਵੀ ਗਵਾ ਲਈ ਹੈ।

NEXT PREV
ਨਵੀਂ ਦਿੱਲੀ: ਖੇਤੀ ਬਿੱਲ ਲੋਕ ਸਭਾ 'ਚ ਤਾਂ ਪਾਸ ਹੋ ਚੁੱਕਾ ਹੈ ਪਰ ਕਿਸਾਨ ਅਜੇ ਵੀ ਇਸ ਬਿੱਲ ਤੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਕਾਲੀ ਦਲ ਨੇ ਆਪਣੀ ਇਕਲੌਤੀ ਕੇਂਦਰੀ ਮੰਤਰੀ ਦੀ ਕੁਰਸੀ ਵੀ ਗਵਾ ਲਈ ਹੈ। ਹਰਸਿਮਰਤ ਬਾਦਲ ਨੇ ਕੱਲ੍ਹ ਇਸ ਬਿੱਲ ਦੇ ਵਿਰੋਧ 'ਚ ਅਸਤੀਫਾ ਦੇ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਖੇਤੀਬਾੜੀ ਬਿੱਲ ਦਾ ਸਹੀ ਸੰਦੇਸ਼ ਕਿਸਾਨਾਂ ਦਰਮਿਆਨ ਨਹੀਂ ਗਿਆ। ਇਸ ਬਿੱਲ ਨਾਲ ਕਿਸਾਨੀ ਦੇ ਮਨ ਵਿੱਚ ਸ਼ੰਕਾ ਹੈ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।


'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਤੁਸੀਂ ਇਸ ਬਿੱਲ ਨੂੰ ਵੇਖਦੇ ਹੋ ਤਾਂ ਇਹ ਪ੍ਰਭਾਵ ਪੈਂਦਾ ਹੈ ਕਿ ਇਹ ਕਾਰਪੋਰੇਟ ਘਰਾਣਿਆਂ, ਮਲਟੀਨੈਸ਼ਨਲ ਕੰਪਨੀਆਂ ਨੂੰ ਖੁੱਲ੍ਹੀ ਆਜ਼ਾਦੀ ਦੇਵੇਗਾ। ਆਪਣੀ ਮੰਡੀ ਬਣਾਉਣ ਤੇ ਉਨ੍ਹਾਂ ਦੀਆਂ ਮੰਡੀਆਂ ‘ਤੇ ਕੋਈ ਟੈਕਸ ਨਹੀਂ ਲਾਇਆ ਜਾਵੇਗਾ। ਉਸੇ ਸਮੇਂ, ਸਰਕਾਰੀ ਮੰਡੀਆਂ 'ਤੇ ਟੈਕਸ ਲਾਇਆ ਜਾਂਦਾ ਹੈ, ਉਹ ਉਸੇ ਤਰ੍ਹਾਂ ਜਾਰੀ ਰਹੇਗਾ।

ਬਾਦਲ ਨੇ ਕਿਹਾ, 

ਹੌਲੀ-ਹੌਲੀ ਕਾਰਪੋਰੇਟ ਕਿਸਾਨਾਂ ਤੇ ਕਬਜਾ ਕਰ ਲੈਣਗੇ। ਕੀ ਕੋਈ ਗਰੀਬ ਕਿਸਾਨ ਅੰਬਾਨੀ ਤੇ ਅਡਾਨੀ ਨਾਲ ਲੜ ਸਕਦਾ ਹੈ? ਪਹਿਲਾਂ ਇੱਕ ਸਿਸਟਮ ਹੁੰਦਾ ਸੀ, ਇੱਕ ਕਾਨੂੰਨ ਹੁੰਦਾ ਸੀ, ਜੇ ਇਹ ਸਿਸਟਮ ਖ਼ਤਮ ਹੋ ਗਿਆ ਤਾਂ ਕੀ ਹੋਵੇਗਾ। -


Farm Bill: ਕੀ ਹੈ ਖੇਤੀਬਾੜੀ ਬਿੱਲ? ਕਿਉਂ ਹੋ ਰਿਹਾ ਇਸ ਦਾ ਵਿਰੋਧ, ਜਾਣੋ ਸਭ ਕੁਝ

ਪੰਜਾਬ ਦੇ ਸਾਬਕਾ ਡਿਪਟੀ ਸੀਐਮ ਨੇ ਕਿਹਾ, 

ਕਿਸਾਨ ਸੋਚਦਾ ਹੈ ਕਿ ਇਹ ਇੱਕ ਸ਼ੁਰੂਆਤ ਹੈ ਕਿਉਂਕਿ ਪਹਿਲਾਂ ਰਿਲਾਇੰਸ ਨੇ ਜੀਓ ਨੂੰ ਫ੍ਰੀ ਕਰ ਦਿੱਤਾ ਸੀ। ਜਦੋਂ ਦੂਸਰੀਆਂ ਕੰਪਨੀਆਂ ਇਸ ਦੌੜ ਤੋਂ ਬਾਹਰ ਸੀ, ਤਾਂ ਉਨ੍ਹਾਂ ਨੇ ਮਾਰਕੀਟ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਹੀ ਸ਼ੱਕ ਕਿਸਾਨਾਂ ਦੇ ਦਿਮਾਗ ਵਿਚ ਹੈ।  -


ਸੁਖਬੀਰ ਬਾਦਲ ਨੇ ਕਿਹਾ, 

ਜਦੋਂ ਇਹ ਆਰਡੀਨੈਂਸ ਆਇਆ ਤਾਂ ਅਸੀਂ ਸਰਕਾਰ ਨੂੰ ਇਹ ਆਰਡੀਨੈਂਸ ਨਾ ਲਿਆਉਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ।" ਅਸੀਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਸੀਂ ਜ਼ਮੀਨੀ ਹਕੀਕਤ ਜਾਣਦੇ ਹਾਂ। ਅਸੀਂ ਸਰਕਾਰ ਨੂੰ ਕਿਹਾ ਕਿ ਉਹ ਇਸ ਵਿੱਚ ਕਿਸਾਨਾਂ ਦੀ ਸਲਾਹ ਲੈਣ, ਪਰ ਫਿਰ ਉਨ੍ਹਾਂ ਨੇ ਕਿਹਾ ਕਿ ਇਹ ਆਰਡੀਨੈਂਸ ਹੈ, ਬਿੱਲ ਬਾਅਦ ਵਿਚ ਆਵੇਗਾ।  -


ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਦੋ ਮਹੀਨਿਆਂ ਤੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਤੇ ਸਰਕਾਰ ਨੂੰ ਉਨ੍ਹਾਂ ਬਾਰੇ ਦੱਸਿਆ। ਅਸੀਂ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਦੀ ਸਲਾਹ ਨੂੰ ਬਿੱਲ ਵਿਚ ਲਿਆਉਣ।

ਪੜ੍ਹੋ ਬੀਬਾ ਹਰਸਿਮਰਤ ਕੌਰ ਬਾਦਲ ਦਾ ਪੂਰਾ ਅਸਤੀਫਾ, ਆਖਰ ਕਿਉਂ ਛੱਡੀ ਕੇਂਦਰੀ ਵਜ਼ਾਰਤ

- - - - - - - - - Advertisement - - - - - - - - -

© Copyright@2024.ABP Network Private Limited. All rights reserved.