ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ (Punjab) ਅੰਦਰ ਕੋਰੋਨਾ (Corona) ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ।ਪਿੱਛਲੇ 24 ਘੰਟਿਆਂ ਵਿੱਚ 68 ਹੋਰ ਲੋਕਾਂ ਦੀ ਮੌਤ (Covid Death) ਦਰਜ ਕੀਤੀ ਗਈ ਹੈ।ਜਦਕਿ 4,957 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ (Active Corona Cases in Punjab) ਦੀ ਗਿਣਤੀ 34,190 ਹੋ ਗਈ ਹੈ।
ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 7902 ਹੋ ਗਈ ਹੈ।429 ਮਰੀਜ ਆਕਸੀਜਨ ਸਪੋਰਟ ਤੇ ਹਨ ਜਦਕਿ 48 ਮਰੀਜ਼ ਵੈਂਟੀਲੇਟਰ ਤੇ ਹਨ।ਚੰਗੀ ਗੱਲ ਇਹ ਹੈ ਕਿ 257946 ਮਰੀਜ਼ ਸਿਹਤਯਾਬ ਵੀ ਚੁੱਕੇ ਹਨ।
ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -11, ਬਰਨਾਲਾ -2, ਬਠਿੰਡਾ -1, ਫਰੀਦਕੋਟ 2, ਫਤਿਹਗੜ੍ਹ ਸਾਹਿਬ -2, ਫਾਜ਼ਿਲਕਾ -3, ਗੁਰਦਾਸਪੁਰ -9,
ਹੁਸ਼ਿਆਰਪੁਰ -2, ਜਲੰਧਰ -4, ਕਪੂਰਥਲਾ -3, ਲੁਧਿਆਣਾ -5, ਮਾਨਸਾ -1, ਮੋਗਾ -1, ਐਸ.ਏ.ਐਸ.ਨਗਰ -5, ਪਠਾਨਕੋਟ -1, ਪਟਿਆਲਾ -7, ਰੋਪੜ -6 ਅਤੇ ਤਰਨ ਤਾਰਨ -3 ਲੋਕਾਂ ਦੀ ਮੌਤ ਹੋਈ ਹੈ।ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 11 ਮੌਤਾਂ ਦਰਜ ਹੋਈਆਂ ਹਨ।
ਪੰਜਾਬ ਵਿੱਚ ਹੁਣ ਤੱਕ 6607723 ਸੈਂਪਲ ਲਏ ਗਏ ਹਨ।ਅੱਜ 46695 ਨਮੁਨੇ ਲਏ ਗਏ। ਪੰਜਾਬ ਵਿੱਚ ਕੁੱਲ੍ਹ ਪੌਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 300038 ਹੋ ਗਈ ਹੈ।
ਚੰਡੀਗੜ੍ਹ ਕੋਰੋਨਾ ਅਪਡੇਟ
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸ਼ਨੀਵਾਰ ਰਾਤ ਤੋਂ ਚੰਡੀਗੜ੍ਹ ਵਿੱਚ ਵੀਕੈਂਡ ਲੌਕਡਾਊਨ ਲੱਗਾ ਹੋਇਆ ਹੈ।ਸੋਮਵਾਰ ਸਵੇਰ 5 ਵਜੇ ਤੱਕ ਇਹ ਲੌਕਡਾਊਨ ਜਾਰੀ ਰਹੇਗਾ।ਉੱਧਰ ਪਿੱਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 625 ਨਵੇਂ ਕੇਸ ਸਾਹਮਣੇ ਆਏ ਹਨ।
ਚੰਡੀਗੜ੍ਹ ਵਿੱਚ ਐਕਟਿਵ ਕੇਸਾਂ ਦੀ ਗਿਣਤੀ 3625 ਹੋ ਗਈ ਹੈ।ਪਿੱਛਲੇ 24 ਘੰਟਿਆਂ ਵਿੱਚ 3541 ਸੈਂਪਲ ਕੋਵਿਡ19 ਲਈ ਟੈਸਟ ਕੀਤੇ ਗਏ ਸੀ।ਸ਼ਹਿਰ ਵਿੱਚ ਹੁਣ ਤੱਕ 33934 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ।ਇਸ ਦੌਰਾਨ ਚੰਗੀ ਗੱਲ ਇਹ ਵੀ ਹੈ ਕਿ 29896 ਮਰੀਜ਼ ਹੁਣ ਤੱਕ ਸਿਹਤਯਾਬ ਹੋ ਚੁੱਕੇ ਹਨ।
ਕੋਰੋਨਾ ਕਾਰਨ ਚੰਡੀਗੜ੍ਹ 'ਚ 413 ਮੌਤਾਂ ਹੋ ਚੁੱਕੀਆਂ ਹਨ।ਪਿੱਛਲੇ 24 ਘੰਟਿਆਂ ਵਿੱਚ ਵੀ ਤਿੰਨ ਮਰੀਜ਼ਾਂ ਦੀ ਮੌਤ ਹੋਈ।ਜਿਸ ਵਿੱਚ ਦੋ ਔਰਤਾਂ ਅਤੇ ਇਹ ਪੁਰਸ਼ ਮਰੀਜ਼ ਸ਼ਾਮਲ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ