ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1522 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 55508 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 59 ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1512 ਹੋ ਗਈ ਹੈ।
ਮੰਗਲਵਾਰ ਨੂੰ 1522 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 216 ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਹਨ।ਇਸ ਤੋਂ ਇਲਾਵਾ 211 ਮਰੀਜ਼ ਮੁਹਾਲੀ, 111 ਅੰਮ੍ਰਿਤਸਰ, 120 ਪਟਿਆਲਾ ਅਤੇ 158 ਮਰੀਜ਼ ਜਲੰਧਰ ਤੋਂ ਸਾਹਮਣੇ ਆਏ।ਅੱਜ ਕੁੱਲ੍ਹ 1120 ਮਰੀਜ਼ ਸਿਹਤਯਾਬ ਹੋਏ ਹਨ।
ਅੱਜ ਸਭ ਤੋਂ ਵੱਧ 13 ਮੌਤਾਂ ਲੁਧਿਆਣਾ 'ਚ ਹੋਈਆਂ ਹਨ।ਇਸ ਤੋਂ ਇਲਾਵਾ ਅੰਮ੍ਰਿਤਸਰ 7, ਬਰਨਾਲਾ 2, ਬਠਿੰਡਾ 3, ਫਰੀਦਕੋਟ 2, ਫਤਿਹਗੜ੍ਹ ਸਾਹਿਬ 4, ਫਾਜ਼ਿਲਕਾ 1, ਫਿਰੋਜ਼ਪੁਰ 5, ਗੁਰਦਾਸਪੁਰ 1, ਹੁਸ਼ਿਆਰਪੁਰ 1, ਜਲੰਧਰ 8, ਕਪੂਰਥਾਲਾ 4, ਮੋਗਾ 1, ਪਠਾਨਕੋਟ 1, ਪਟਿਆਲਾ 5 ਅਤੇ ਤਰਨਤਾਰਨ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਸੂਬੇ 'ਚ ਕੁੱਲ 1081671 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 55508 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 38147 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 15849 ਲੋਕ ਐਕਟਿਵ ਮਰੀਜ਼ ਹਨ।
ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ
Election Results 2024
(Source: ECI/ABP News/ABP Majha)
Punjab COVID 19 Cases Update: ਪੰਜਾਬ 'ਚ ਅੱਜ ਫੇਰ ਕੋਰੋਨਾ ਦਾ ਕਹਿਰ, 59 ਲੋਕਾਂ ਦੀ ਹੋਈ ਮੌਤ, 1522 ਨਵੇਂ ਪੌਜ਼ੇਟਿਵ ਕੇਸ
ਏਬੀਪੀ ਸਾਂਝਾ
Updated at:
01 Sep 2020 07:49 PM (IST)
Punjab COVID 19 Cases Update 1 Sept 2020: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1522 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 55508 ਹੋ ਗਈ ਹੈ।
- - - - - - - - - Advertisement - - - - - - - - -