ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਸਿਆਸੀ ਉਥਲ -ਪੁਥਲ ਨੂੰ ਸੁਲਝਾਉਣ ਦੀ ਕਵਾਇਦ ਚੱਲ ਰਹੀ ਹੈ, ਪਰ ਮਾਮਲਾ ਦਿਨੋਂ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ ਬਾਰੇ ਸਸਪੈਂਸ ਬਣਿਆ ਹੋਇਆ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਖ਼ਤਮ ਹੋ ਗਈ ਹੈ ਜਾਂ ਨਹੀਂ।


ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੁਣ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਪਰ ਉਨ੍ਹਾਂ ਦਾ ਅਗਲਾ ਸਟੈਂਡ ਕੀ ਹੋਵੇਗਾ, ਇਹ ਸਪਸ਼ਟ ਨਹੀਂ ਹੈ। ਇਸ ਦੌਰਾਨ ਚੰਨੀ ਸਮੇਤ ਪਾਰਟੀ ਲੀਡਰਸ਼ਿਪ ਵੈੱਟ ਐਂਡ ਵਾਚ ਦੀ ਰਣਨੀਤੀ ਅਪਣਾ ਰਹੀ ਹੈ।


ਕੀ ਸਿੱਧੂ ਅਤੇ ਚੰਨੀ ਦਰਮਿਆਨ ਗੱਲ ਬਣਦੇ-ਬਣਦੇ ਰਹੀ ਗਈ?


30 ਸਤੰਬਰ ਨੂੰ ਸਿੱਧੂ ਅਤੇ ਚੰਨੀ ਵਿਚਕਾਰ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਮੀਟਿੰਗ ਚੱਲ ਰਹੀ ਸੀ। ਸੁਲ੍ਹਾ-ਸਫ਼ਾਈ ਦੇ ਇਰਾਦੇ ਨਾਲ ਮੀਟਿੰਗ ਵਿੱਚ ਇੰਚਾਰਜ ਹਰੀਸ਼ ਰਾਵਤ ਵੀ ਸ਼ਾਮਲ ਰਹੇ। ਮੀਟਿੰਗ ਖ਼ਤਮ ਹੋਣ ਤੋਂ ਪਹਿਲਾਂ ਕਾਂਗਰਸੀ ਆਗੂ ਭੁਪਿੰਦਰ ਸਿੰਘ ਗੋਰਾ ਨੇ ਬਾਹਰ ਆ ਕੇ ਦਾਅਵਾ ਕੀਤਾ ਕਿ ਸਭ ਕੁਝ ਠੀਕ ਹੈ ਅਤੇ ਹੁਣ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਪਰ ਇਸਦੇ ਤੁਰੰਤ ਬਾਅਦ, ਸਾਰੇ ਨੇਤਾ ਆਪੋ -ਆਪਣੇ ਵਾਹਨਾਂ ਵਿੱਚ ਪੰਜਾਬ ਭਵਨ ਤੋਂ ਰਵਾਨਾ ਹੋਣ ਲੱਗੇ।


ਜਦੋਂ ਪ੍ਰੈਸ ਕਾਨਫਰੰਸ ਬਾਰੇ ਪੁੱਛਿਆ ਗਿਆ ਤਾਂ ਕਿਹਾ ਗਿਆ ਕਿ ਇਹ ਸ਼ੁੱਕਰਵਾਰ ਨੂੰ ਹੋਵੇਗੀ। ਪਰ ਸ਼ੁੱਕਰਵਾਰ ਨੂੰ ਵੀ ਸਿੱਧੂ ਨਾਲ ਮੁਲਾਕਾਤ ਬਾਰੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਹੁਣ ਸਵਾਲ ਇਹ ਹੈ ਕਿ ਕੀ ਸਿੱਧੂ ਅਤੇ ਚੰਨੀ ਵਿਚਾਲੇ ਗੱਲ ਬਣਦੇ-ਬਣਦੇ ਰਹੀ ਗਈ ਜਾਂ ਕਾਂਗਰਸ ਵੈੱਟ ਐਂਡ ਵਾਚ ਦੀ ਰਣਨੀਤੀ 'ਤੇ ਚੱਲ ਰਹੀ ਹੈ?


ਕੈਪਟਨ ਦੀ ਖੁੱਲ੍ਹੀ ਚੁਣੌਤੀ ਵੀ ਹੁਣ ਕਾਂਗਰਸ ਦੀ ਚਿੰਤਾ


ਦਿੱਲੀ ਵਿੱਚ ਪੀਐਮ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਚੰਨੀ ਵੱਲੋਂ ਸਿੱਧੂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਟਾਲ ਦਿੱਤਾ। ਚੰਨੀ ਨੇ ਇਹ ਨਹੀਂ ਕਿਹਾ, ਸਿੱਧੂ ਵੀ ਚੁੱਪ ਹਨ ਅਤੇ ਕਾਂਗਰਸੀ ਨੇਤਾਵਾਂ ਨੇ ਵੀ ਆਪਣੀ ਜ਼ੁਬਾਨ 'ਤੇ ਟਾਂਕੇ ਲਾਏ ਹੋਏ ਹਨ। ਪਰ ਕੈਪਟਨ ਚੁੱਪ ਨਹੀਂ ਹੈ। ਉਨ੍ਹਾਂ ਦੇ ਹਮਲੇ ਜਾਰੀ ਹਨ। ਕੈਪਟਨ ਨੇ ਕਿਹਾ ਹੈ ਕਿ ਜਿੱਥੇ ਵੀ ਸਿੱਧੂ ਚੋਣਾਂ ਲੜਨਗੇ, ਮੈਂ ਉਨ੍ਹਾਂ ਨੂੰ ਜਿੱਤਣ ਨਹੀਂ ਦੇਵਾਂਗਾ। ਕੈਪਟਨ ਦੀ ਖੁੱਲ੍ਹੀ ਚੁਣੌਤੀ ਨੇ ਕਾਂਗਰਸ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਇਸੇ ਲਈ ਹਰੀਸ਼ ਰਾਵਤ ਨੇ ਕੈਪਟਨ ਨਾਲ ਜੁੜੀਆਂ ਸਾਰੀਆਂ ਗੱਲਾਂ ਦਾ ਪਰਦਾਫਾਸ਼ ਕੀਤਾ ਹੈ, ਜੋ ਹੁਣ ਤੱਕ ਇੱਕ ਬੰਦ ਕਮਰੇ ਦੇ ਅੰਦਰ ਸੀ।


ਇਹ ਵੀ ਪੜ੍ਹੋ: Farmers Protest: ਝੋਨੇ ਦੀ ਖਰੀਦ ਮੁਲਤਵੀ ਕਰਨ ਕਰਕੇ ਕਿਸਾਨਾੰ ਦਾ ਗੁੱਸਾ ਸਤਵੇਂ ਅਸਮਾਨ 'ਤੇ, ਕਰਨਾਲ 'ਚ ਸੀਐਮ ਖੱਟਰ ਦੇ ਘਰ ਦਾ ਘੇਰਾਓ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904