ਚੰਡੀਗੜ੍ਹ: ਪੰਜਾਬੀ ਕਲਾਕਾਰ ਹਨੀ ਸਿੰਘ ਲਈ ਬੁਰੀ ਖ਼ਬਰ ਹੈ। ਗੀਤ ਵਿੱਚ ਔਰਤਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਕਾਰਨ ਹੁਣ ਮੁਹਾਲੀ ਪੁਲਿਸ ਐਫਆਈਆਰ ਦਰਜ ਕਰੇਗੀ। ਪੰਜਾਬ ਪੁਲਿਸ ਮੁਖੀ ਨੇ ਇਸ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬੀਤੇ ਦਿਨੀਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਹਨੀ ਸਿੰਘ ਖ਼ਿਲਾਫ ਸ਼ਿਕਾਇਤ ਦੇਣ ਤੋਂ ਬਾਅਦ ਅੱਜ ਮੁਲਾਕਾਤ ਕੀਤੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਮਨੀਸ਼ਾ ਗੁਲਾਟੀ ਦੀ ਸ਼ਿਕਾਇਤ ਨੂੰ ਐਸਐਸਪੀ ਮੁਹਾਲੀ ਨੂੰ ਭੇਜ ਕੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।

ਮਹਿਲਾ ਕਮਿਸ਼ਨ ਨੇ ਹਨੀ ਸਿੰਘ ਨੇ ਗਾਣੇ 'ਮੱਖਣਾ' ਵਿੱਚ ਔਰਤਾਂ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦਾ ਨੋਟਿਸ ਲਿਆ ਸੀ। ਹਨੀ ਸਿੰਘ ਦਾ ਇਹ ਗਾਣਾ ਪਿਛਲੇ ਸਾਲ ਜਾਰੀ ਹੋਇਆ ਸੀ, ਜਿਸ 'ਤੇ ਹੁਣ ਕਾਰਵਾਈ ਹੋ ਰਹੀ ਹੈ।