Punjab Election : ਕਾਂਗਰਸ ਪਾਰਟੀ ਜਲਦ ਹੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਸਕਦੀ ਹੈ। ਕਾਂਗਰਸ ਦੀ ਦੂਜੀ ਸੂਚੀ ਵਿੱਚ ਸਾਬਕਾ ਰੇਲ ਮੰਤਰੀ ਅਤੇ ਸੀਨੀਅਰ ਆਗੂ ਪਵਨ ਬਾਂਸਲ  (Pawan Bansal)

  ਦੇ ਪੁੱਤਰ ਮਨੀਸ਼ ਬਾਂਸਲ ਨੂੰ ਟਿਕਟ ਮਿਲ ਸਕਦੀ ਹੈ। ਪਵਨ ਬਾਂਸਲ ਦਾ ਪੁੱਤਰ ਮਨੀਸ਼ ਬਾਂਸਲ ਬਰਨਾਲਾ ਤੋਂ ਉਮੀਦਵਾਰੀ ਪੇਸ਼ ਕਰ ਰਿਹਾ ਹੈ।


 

ਕਾਂਗਰਸ ਪਾਰਟੀ ਦੀ ਪਹਿਲੀ ਸੂਚੀ ਵਿੱਚ ਬਰਨਾਲਾ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਬਾਂਸਲ ਪਰਿਵਾਰ ਵੱਲੋਂ ਬਰਨਾਲਾ ਵਿੱਚ ਆਪਣੇ ਕਰੀਬੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਂਸਲ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਟਿਕਟ ਜ਼ਰੂਰ ਮਿਲੇਗੀ।

 

ਮਨੀਸ਼ ਬਾਂਸਲ ਲਈ ਹਾਲਾਂਕਿ ਟਿਕਟ ਹਾਸਲ ਕਰਨ ਦਾ ਰਾਹ ਆਸਾਨ ਨਹੀਂ ਹੈ। ਇਸ ਸੀਟ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਕੇਵਲ ਸਿੰਘ ਨੂੰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਮਰਥਨ ਹਾਸਲ ਹੈ। ਸਿੱਧੂ ਨੇ ਇੱਥੋਂ ਤੱਕ ਦਾਅਵਾ ਕੀਤਾ ਹੈ ਕਿ ਸਰਕਾਰ ਬਣਨ 'ਤੇ ਕੇਵਲ ਸਿੰਘ ਨੂੰ ਹੀ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ।

 

ਬਾਂਸਲ ਪਰਿਵਾਰ ਦਾਅਵਾ ਕਰ ਰਿਹਾ ਹੈ

 

ਪਰ ਪਵਨ ਬਾਂਸਲ ਦੀ ਪਕੜ ਬਰਨਾਲਾ ਵਿੱਚ ਵੀ ਮਜ਼ਬੂਤ ​​ਮੰਨੀ ਜਾਂਦੀ ਹੈ। ਪਵਨ ਬਾਂਸਲ ਬਰਨਾਲਾ ਤੋਂ ਆਉਂਦੇ ਹਨ ਅਤੇ ਰੇਲਵੇ ਮੰਤਰੀ ਹੁੰਦਿਆਂ ਉਨ੍ਹਾਂ ਬਰਨਾਲਾ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਸਨ। ਬਾਂਸਲ ਪਰਿਵਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਵਨ ਬਾਂਸਲ ਕਾਂਗਰਸ ਦੇ ਖਜ਼ਾਨਚੀ ਹੋਣ ਕਾਰਨ ਉਹ ਸੋਨੀਆ ਗਾਂਧੀ ਨਾਲ ਸਿੱਧੀ ਗੱਲਬਾਤ ਕਰਦੇ ਹਨ ਅਤੇ ਟਿਕਟ ਮਿਲਣੀ ਕੋਈ ਮੁਸ਼ਕਲ ਨਹੀਂ ਹੈ।

 

ਦੱਸ ਦੇਈਏ ਕਿ ਪਵਨ ਬਾਂਸਲ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਹਾਲਾਂਕਿ ਪਵਨ ਬਾਂਸਲ ਨੂੰ ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਵਨ ਬਾਂਸਲ ਮਨਮੋਹਨ ਸਿੰਘ ਦੀਆਂ ਦੋਵੇਂ ਸਰਕਾਰਾਂ ਵਿੱਚ ਮੰਤਰੀ ਰਹਿ ਚੁੱਕੇ ਹਨ।
 


ਇਹ ਵੀ ਪੜ੍ਹੋ : Market Crash: ਸੈਂਸੈਕਸ ਧੜੰਮ ਕਰਕੇ ਡਿੱਗਿਆ, ਨਿਫਟੀ 18,000 ਤੋਂ ਹੇਠਾਂ ਖਿਸਕਿਆ, ਨਿਵੇਸ਼ਕਾਂ ਨੂੰ 2.5 ਲੱਖ ਕਰੋੜ ਦਾ ਝਟਕਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490